Diljit Dosanjh ਤੇ Nimrat Khaira ਦੀ ਸਾਲ 2023 ਦੀ ਸਭ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮਾਂ ਚੋਂ ਇੱਕ ‘ਜੋੜੀ’ 5 ਮਈ 2023 ਨੂੰ ਸਿਲਵਰ ਸਕ੍ਰੀਨਜ਼ ‘ਤੇ ਆਉਣ ਲਈ ਤਿਆਰ ਹੈ।

 ਇਹ ਪਹਿਲੀ ਵਾਰ ਹੋਵੇਗਾ ਜਦੋਂ ਦੋਵੇਂ ਸਟਾਰਸ ਇੱਕ ਫਿਲਮ ਵਿੱਚ ਇਕੱਠੇ ਨਜ਼ਰ ਆਉਣਗੇ।

ਹਾਲ ਹੀ ਵਿੱਚ ਇਸ ਜੋੜੀ ਨੇ ਇੱਕ ਤਸਵੀਰ ਸ਼ੇਅਰ ਕਰਕੇ ਆਪਣੇ ਫੈਨਸ ‘ਚ ਐਕਸਾਈਟਮੈਂਟ ਵਧਾ ਦਿੱਤੀ ਸੀ।

 ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸ਼ੇਅਰ ਕੀਤੀ ਤਸਵੀਰ ‘ਚ ਦੋਵੇਂ ਸਟਾਰਸ ਨਜ਼ਰ ਆ ਰਹੇ ਸੀ। ਹੁਣ ਦੋਵਾਂ ਦੀ ਫਿਲਮ ਜੋੜੀ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ।

ਦੱਸ ਦਈਏ ਕਿ ਦੋਵੇ ਪੰਜਾਬੀ ਸਟਾਰਸ ਨੇ ਆਪਣੇ ਸੋਸ਼ਲ ਮੀਡੀਆ ‘ਤੇ ਫਿਲਮ ਦੇ ਟ੍ਰੇਲਰ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ।

 ਫਿਲਮ ਦਾ ਅਧਿਕਾਰਤ ਪੋਸਟਰ ਰਿਲੀਜ਼ ਹੋ ਗਿਆ ਹੈ। ਅਤੇ ਪੋਸਟਰ ਦੇ ਨਾਲ ਮੇਕਰਸ ਨੇ ਟ੍ਰੇਲਰ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਕੀਤਾ। 

ਜਿਵੇਂ-ਜਿਵੇਂ ਫਿਲਮ ਦੀ ਰਿਲੀਜ਼ ਡੇਟ ਨੇੜੇ ਆ ਰਹੀ ਹੈ ਤੇ ਇਸ ਦੀ ਰਿਲੀਜ਼ ‘ਚ ਇੱਕ ਮਹੀਨਾ ਵੀ ਨਹੀਂ ਬਚਿਆ। ਅਜਿਹੇ ‘ਚ ਮੇਕਰਸ ਫਿਲਮ ਜੋੜੀ ਦਾ ਟ੍ਰੇਲਰ ਭਲਕੇ 11 ਅਪ੍ਰੈਲ

2023 ਨੂੰ ਸਵੇਰੇ 10:00 ਵਜੇ ਰਿਲੀਜ਼ ਕਰਨ ਲਈ ਤਿਆਰ ਹਨ।ਫਿਲਮ ਦੇ ਪੋਸਟਰ ਅਤੇ ਕ੍ਰੈਡਿਟ ਦੀ ਗੱਲ ਕਰੀਏ ਤਾਂ ਜੋੜੀ ਦਾ ਪੋਸਟਰ ਕਾਫੀ ਮਨਮੋਹਕ ਅਤੇ ਸ਼ਾਈਨੀ ਹੈ।

ਇਹ ਹੈਪੀ ਵਾਈਬਸ ਦਿੰਦਾ ਹੈ ਕਿਉਂਕਿ ਅਸੀਂ ਨਿਮਰਤ ਨੂੰ ਉਸ ਦੀ ਖੂਬਸੂਰਤ ਮੁਸਕਰਾਹਟ ਤੇ ਦਿਲਜੀਤ ਨੂੰ ਪਿਆਰੇ ਭਾਵ ਦਿਖਾਉਂਦੇ ਹੋਏ ਵੇਖ ਸਕਦੇ ਹਾਂ।