ਬਾਲੀਵੁੱਡ ਐਕਟਰਸ ਕਰੀਨਾ ਕਪੂਰ ਦਾ ਨਵਾਂ ਅੰਦਾਜ਼ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਸ ਦੀ ਕਾਰ ਦੀ ਕੀਮਤ ਸੁਣ ਕੇ ਲੋਕ ਹੈਰਾਨ ਹਨ।
Kareena Kapoor Khan ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਕਰੀਨਾ-ਕਪੂਰ ਨੇ ਤਸਵੀਰਾਂ ਲਈ ਪਾਪਰਾਜ਼ੀ ਨੂੰ ਕਈ ਪੋਜ਼ ਦਿੱਤੇ। ਕਰੀਨਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।
ਇਨ੍ਹੀਂ ਦਿਨੀਂ ਕਰੀਨਾ ਕਪੂਰ ਨੂੰ ਕੰਮ ਦੇ ਸਿਲਸਿਲੇ 'ਚ ਘਰ ਦੇ ਬਾਹਰ ਦੇਖਿਆ ਜਾ ਰਿਹਾ ਹੈ।
ਤਾਜ਼ਾ ਤਸਵੀਰਾਂ 'ਚ ਕਰੀਨਾ ਨੂੰ ਸਟੂਡੀਓ ਦੇ ਅੰਦਰ ਜਾਂਦੇ ਦੇਖਿਆ ਜਾ ਸਕਦਾ ਹੈ। ਸਟੂਡੀਓ ਜਾਣ ਤੋਂ ਪਹਿਲਾਂ ਵੀ ਉਸ ਨੇ ਕੈਮਰੇ ਅੱਗੇ ਪੋਜ਼ ਦਿੱਤੇ।
ਕਰੀਨਾ ਕਪੂਰ ਬਾਲੀਵੁੱਡ ਦੀਆਂ ਟਾਪ ਐਕਟਰਸ ਚੋਂ ਇੱਕ ਹੈ ਤੇ ਉਹ ਜਲਦ ਹੀ ਆਪਣੀਆਂ ਆਉਣ ਵਾਲੀਆਂ ਫਿਲਮਾਂ 'ਚ ਨਜ਼ਰ ਆਵੇਗੀ।
ਕਰੀਨਾ ਕਪੂਰ ਆਖਰੀ ਵਾਰ ਆਮਿਰ ਖ਼ਾਨ ਦੀ ਫਿਲਮ 'ਲਾਲ ਸਿੰਘ ਚੱਢਾ' 'ਚ ਨਜ਼ਰ ਆਈ ਸੀ।
ਕਰੀਨਾ ਕਪੂਰ ਆਪਣੀ ਲਗਜ਼ਰੀ ਕਾਰ ਮਰਸਡੀਜ਼-ਬੈਂਜ਼ ਐੱਸ-ਕਲਾਸ 'ਚ ਪਹੁੰਚੇ ਸੀ, ਜਿਸ ਦੀ ਆਨ-ਰੋਡ ਕੀਮਤ ਕਰੀਬ 2 ਕਰੋੜ ਰੁਪਏ ਹੈ।
ਅਕਸਰ ਕਰੀਨਾ-ਕਪੂਰ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਕਰੀਨਾ ਜਿਮ-ਵੈਸਟ ਤੇ ਨੀਲੇ ਰੰਗ ਦੀ ਜੈਕੇਟ 'ਚ ਨਜ਼ਰ ਆਈ।
ਅਕਸਰ ਕਰੀਨਾ ਕਪੂਰ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਕਰੀਨਾ ਜਿਮ-ਵੈਸਟ ਤੇ ਨੀਲੇ ਰੰਗ ਦੀ ਜੈਕੇਟ 'ਚ ਨਜ਼ਰ ਆਈ।
ਸੋਸ਼ਲ ਮੀਡੀਆ 'ਤੇ ਵੀ ਕਰੀਨਾ ਦੀ ਫੈਨ ਫੋਲੋਇੰਗ ਲੱਖਾਂ 'ਚ ਹੈ। ਕਰੀਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਵੀ ਕਰ ਰਹੇ ਹਨ।