ਬਿੱਗ ਬੌਸ ਫੇਮ ਐਕਟਰਸ ਸ਼ਹਿਨਾਜ਼ ਗਿੱਲ ਆਪਣੇ ਸ਼ੋਅ ਦੇਸੀ ਵਾਈਬਸ ਨੂੰ ਲੈ ਲਗਾਤਾਰ ਸੁਰਖੀਆਂ ਵਿੱਚ ਹੈ।

ਹਾਲ ਹੀ ਵਿੱਚ ਐਕਟਰਸ ਸ਼ਹਿਨਾਜ਼ ਦੇ ਟੌਕ-ਸ਼ੋਅ ਵਿੱਚ ਰੈਪਰ ਯੋ-ਯੋ ਹਨੀ ਸਿੰਘ ਨੇ ਪਹੁੰਚੇ।

ਜਿਸ ਦੀਆਂ ਤਸਵੀਰਾਂ ਸ਼ਹਿਨਾਜ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ।

ਦੱਸ ਦੇਈਏ ਕਿ ਹਾਲੇ ਤੱਕ ਸ਼ਹਿਨਾਜ਼ ਦੇ ਸ਼ੋਅ ਵਿੱਚ ਇੰਡਸਟਰੀ ਦੇ ਕਈ ਸਿਤਾਰੇ ਆ ਚੁੱਕੇ ਹਨ।ਹੁਣ ਸ਼ੋਅ 'ਚ ਹਨੀ ਸਿੰਘ ਨਜ਼ਰ ਆਏ।

ਹਨੀ ਸਿੰਘ ਨਾਸ ਤਸਵੀਰਾਂ ਸ਼ੇਅਰ ਕਰਦੇ ਸ਼ਹਿਨਾਜ਼ ਨੇ ਕੈਪਸ਼ਨ ਵਿੱਚ ਲਿਖਿਆ, ਅੱਜ ਭਾਰਤ ਦੇ ਓਜੀ ਰੈਪਰ ਯੋ ਯੋ ਹਨੀ ਸਿੰਘ ਨਾਲ ਸ਼ੂਟ ਕੀਤਾ ਗਿਆ।

ਦੱਸ ਦੇਈਏ ਕਿ ਇਸ ਐਪੀਸੋਡ ਵਿੱਚ ਸ਼ਹਿਨਾਜ਼ ਰੈਪਰ ਦੀ ਜ਼ਿੰਦਗੀ ਜੁੜਿਆਂ ਗੱਲਾਂ ਦਾ ਖੁਲਾਸਾ ਕਰੇਗੀ।

ਵਰਕਫਰੰਟ ਦੀ ਗੱਲ ਕਰਿਏ ਤਾਂ ਸ਼ਹਿਨਾਜ਼ ਗਿੱਲ ਸ਼ੋਅ ਦੇਸੀ ਵਾਈਬਜ਼ ਤੋਂ ਇਲਾਵਾ ਆਪਣੀ ਅਪਕਮਿੰਗ ਫਿਲਮ ਕਿਸੀ ਕਾ ਭਾਈ ਕਿਸੀ ਕੀ ਜਾਨ ਨੂੰ ਲੈ ਸੁਰਖੀਆਂ ਵਿੱਚ ਹੈ।

ਸ਼ਹਿਨਾਜ਼ ਗਿੱਲ ਆਪਣੇ ਸ਼ੋਅ ਦੇ ਨਾਲ-ਨਾਲ ਫਿਲਮ ਦਾ ਪ੍ਰਮੋਸ਼ਨ ਵੀ ਕਰ ਰਹੀ ਹੈ।

ਹਾਲ ਹੀ ਵਿੱਚ ਪੰਜਾਬ ਦੀ ਕੈਟਰੀਨਾ ਕੈਫ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ ਬਣੀ।

ਉਧਰ ਹਨੀ ਸਿੰਘ ਆਪਣੇ ਗੀਤਾਂ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਵਿੱਚ ਰਹਿੰਦੇ ਹਨ।

ਦੱਸ ਦੇਈਏ ਕਿ ਹਨੀ ਸਿੰਘ ਦੀਆਂ ਗਰਲਫ੍ਰੈਂਡ ਟੀਨਾ ਥਡਾਨੀ ਨਾਲ ਅਕਸਰ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ।