ਰੈਪਰ ਤੇ ਸਿੰਗਰ ਯੋ ਯੋ ਹਨੀ ਸਿੰਘ ਉਹ ਨਾਮ ਹੈ, ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। 

ਰੈਪਰ ਤੇ ਉਸ ਨੇ ਆਪਣੇ ਕਰੀਅਰ ਪੰਜਾਬੀ ਇੰਡਸਟਰੀ 'ਚ ਹੀ ਨਹੀਂ, ਸਗੋਂ ਬਾਲੀਵੁੱਡ 'ਚ ਵੀ ਛਾਪ ਛੱਡੀ ਹੈ।ਯੋ ਯੋ ਹਨੀ ਸਿੰਘ ਉਹ ਨਾਮ ਹੈ, ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। 

 ਪਰ ਉਸ ਨੇ ਅਚਾਨਕ ਇੰਡਸਟਰੀ ਤੋਂ ਬਰੇਕ ਲੈ ਲਿਆ ਸੀ। ਤੇ ਹੁਣ ਉਸ ਨੇ ਪੂਰੇ ਧਮਾਕੇ ਦੇ ਨਾਲ ਕਮਬੈਕ ਕੀਤਾ ਹੈ। 

ਯੋ ਯੋ ਹਨੀ ਸਿੰਘ ਦਾ ਨਾਮ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਆ ਗਿਆ ਹੈ। ਇਸ ਦੀ ਵਜ੍ਹਾ ਹੈ ਕਿ ਹਾਲ ਹੀ 'ਚ ਉਸ ਨੇ ਆਪਣੇ ਲਾਈਵ ਸ਼ੋਅ ਦੌਰਾਨ ਮਰਹੂਮ ਗਾਇਕ ਤੇ ਰੈਪਰ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਸੀ।

 ਇਸ ਦੇ ਨਾਲ ਨਾਲ ਵੀਡੀਓ 'ਚ ਮੂਸੇਵਾਲਾ ਦਾ ਗਾਣਾ 'ਸੋ ਹਾਈ' ਵੀ ਚੱਲਦਾ ਸੁਣਿਆ ਜਾ ਸਕਦਾ ਹੈ। 

ਇਸ ਵੀਡੀਓ ਨੂੰ ਇੰਸਟੈਂਟ ਪਾਲੀਵੁੱਡ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। 

 ਫੈਨਜ਼ ਇਸ ਵੀਡੀਓ ਨੂੰ ਦੇਖ ਕੇ ਕਾਫੀ ਭਾਵੁਕ ਹੋ ਰਹੇ ਹਨ। ਹਨੀ ਸਿੰਘ ਨੇ ਵੀ ਅਲੱਗ ਅੰਦਾਜ਼ 'ਚ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ

ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਹਨੀ ਸਿੰਘ ਦਾ ਆਪਣੀ ਗਰਲ ਫਰੈਂਡ ਟੀਨਾ ਥਡਾਨੀ ਨਾਲ ਬਰੇਕ ਹੋਇਆ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਇਸ ਦਾ ਖੁਲਾਸਾ ਕੀਤਾ ਸੀ। 

ਇਸ ਤੋਂ ਪਹਿਲਾਂ ਵੀ ਹਨੀ ਸਿੰਘ ਆਪਣੀ ਪਰਸਨਲ ਲਾਈਫ ਨੂੰ ਲੈਕੇ ਕਾਫੀ ਚਰਚਾ 'ਚ ਰਿਹਾ ਸੀ। ਉਸ ਦਾ ਆਪਣੀ ਪਤਨੀ ਸ਼ਾਲਿਨੀ ਤਲਵਾਰ ਦੇ ਨਾਲ ਹਾਲ ਹੀ ਤਲਾਕ ਹੋਇਆ ਸੀ।