ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਅਤੇ ਪਰੀ ਪੰਧੇਰ ਲਗਾਤਾਰ ਸੁਰਖੀਆਂ ਵਿੱਚ ਹਨ।
ਦੱਸ ਦੇਈਏ ਕਿ ਦੋਵੇਂ ਕਲਾਕਾਰ ਆਪਣੀ ਫਿਲਮ ਅੰਨੀ ਦਿਆ ਮਜ਼ਾਕ ਏ ਦੇ ਪ੍ਰਮੋਸ਼ਨ ਵਿੱਚ ਵਿਅਸਤ ਹਨ।
ਫਿਲਮ ਦੇ ਟ੍ਰੇਲਰ ਤੋਂ ਬਾਅਦ ਗੀਤਾਂ ਨੂੰ ਦਰਸ਼ਕ ਭਰਮਾ ਹੁੰਗਾਰਾ ਦੇ ਰਹੇ ਹਨ।
ਇਸ ਵਿਚਕਾਰ ਫਿਲਮ ਦਾ ਨਵਾਂ ਗੀਤ ਅੱਖੀਆਂ ਨਿਮਾਣੀਆ ਰਿਲੀਜ਼ ਹੋਇਆ ਹੈ।
ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਪੰਜਾਬੀ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਨੇ ਆਪਣੀ ਆਵਾਜ਼ ਦਿੱਤੀ ਹੈ।
ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਅਮਰਿੰਦਰ ਗਿੱਲ ਆਪਣੇ ਸੋਸ਼ਲ ਮੀਡੀਆ ਰਾਹੀਂ ਦਰਸ਼ਕਾਂ ਵਿੱਚ ਘੱਟ ਐਕਟਿਵ ਰਹਿੰਦੇ ਹਨ।
ਪਰ ਕਲਾਕਾਰ ਦੇ ਗੀਤ ਰਿਲੀਜ਼ ਹੋਣ ਨਾਲ ਫੈਨਜ਼ ਵੀ ਬੇਹੱਦ ਖੁਸ਼ ਹਨ।
ਦੱਸ ਦੇਈਏ ਕਿ ਫਿਲਮ ਅੰਨੀ ਦਿਆ ਮਜ਼ਾਕ ਏ ਦੇ ਇਸ ਗੀਤ ਨੂੰ ਪ੍ਰਸ਼ੰਸ਼ਕ ਭਰਮਾ ਹੁੰਗਾਰਾ ਦੇ ਰਹੇ ਹਨ।
ਇਸ ਤੋਂ ਇਲਾਵਾ ਐਮੀ ਵਿਰਕ ਅਤੇ ਪਰੀ ਪੰਧੇਰ ਦੀ ਲਵ ਕੈਮਿਸਟ੍ਰੀ ਸਭ ਦਾ ਧਿਆਨ ਖਿੱਚਣ ਵਿੱਚ ਕਾਮਯਾਬ ਹੋ ਰਹੀ ਹੈ।