ਦਿਲਜੀਤ ਦੁਸਾਂਝ ਹਾਲ ਹੀ 'ਚ ਕੋਚੈਲਾ ਪ੍ਰਫਾਰਮੈਂਸ ਨੂੰ ਲੈ ਕੇ ਚਰਚਾ 'ਚ ਹਨ
ਇਸ ਤੋਂ ਇਲਾਵਾ ਦਿਲਜੀਤ ਦੁਸਾਂਝ ਦੀ 'ਜੋੜੀ' ਫਿਲਮ ਆ ਰਹੀ ਹੈ
ਇਸ ਫਿਲਮ 'ਚ ਨਿਮਰਤ ਖਹਿਰਾ ਤੇ ਦਿਲਜੀਤ ਦੁਸਾਂਝ ਮੇਨਲੀਡ 'ਚ ਨਜ਼ਰ ਆਉਣਗੇ
ਫਿਲਮ ਦੇ ਗੀਤ ਤੇ ਟ੍ਰੇਲਰ ਦਰਸ਼ਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ
ਦਿਲਜੀਤ ਦੁਸਾਂਝ ਦੀ 'ਜੋੜੀ' ਫਿਲਮ 5 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ
ਇਸ ਤੋਂ ਇਲਾਵਾ ਦਿਲਜੀਤ ਫਿਲਮ ਚਮਕੀਲਾ ਵਿੱਚ ਵੀ ਦਿਖਾਈ ਦੇਣਗੇ
ਇਮਤਿਆਜ਼ ਅਲੀ ਦੁਆਰਾ ਨਿਰਦੇਸ਼ਿਤ ਕੀਤੀ ਇਸ ਫਿਲਮ ਵਿੱਚ ਅਦਾਕਾਰਾ ਪਰੀਣਿਤੀ ਵੀ ਅਹਿਮ ਕਿਰਦਾਰ ਵਿੱਚ ਨਜ਼ਰ ਆਵੇਗੀ।
ਹਾਲਾਂਕਿ ਇਸ ਫਿਲਮ ਦੇ ਰਿਲੀਜ਼ ਹੋਣ ਵਾਰੇ ਹਾਲੇ ਕੋਈ ਖੁਲਾਸਾ ਨਹੀਂ ਹੋਇਆ ਹੈ।
ਫਿਲਹਾਲ ਦਰਸ਼ਕ ਦਿਲਜੀਤ ਦੀ ਫਿਲਮ ਜੋੜੀ ਦੇ ਗੀਤਾਂ ਦਾ ਆਨੰਦ ਲੈ ਰਹੇ ਹਨ।