ਪੰਜਾਬੀ ਅਦਾਕਾਰਾ ਸੋਨਮ ਬਾਜਵਾ 'ਤੇ ਬੋਲਡਨੈੱਸ ਦਾ ਬੁਖਾਰ ਚੜ ਗਿਆ ਹੈ।
ਉਸ ਨੇ ਆਪਣੀਆਂ ਤਾਜ਼ਾ ਤਸਵੀਰਾਂ ਪੋਸਟ ਕਰਕੇ ਇੰਟਰਨੈੱਟ 'ਤੇ ਤਹਿਲਕਾ ਮਚਾ ਦਿੱਤਾ ਹੈ।
ਸੋਨਮ ਬਾਜਵਾ ਨੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੀਆਂ ਲੇਟੈਸਟ ਤਸਵੀਰਾਂ ਪੋਸਟ ਕੀਤੀਆਂ ਹਨ,
ਜਿਸ 'ਚ ਉਹ ਬੇਹੱਦ ਖੂਬਸੂਰਤ ਅਵਤਾਰ 'ਚ ਨਜ਼ਰ ਆ ਰਹੀ ਹੈ।
ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਸੋਨਮ ਬਾਜਵਾ ਸਕਿਨ ਡਰੈੱਸ 'ਚ ਬੇਹੱਦ ਹੌਟ ਲੱਗ ਰਹੀ ਹੈ।
ਉਸ ਨੇ ਕੈਮਰੇ ਦੇ ਸਾਹਮਣੇ ਇਕ ਕਿਲਰ ਲੁੱਕ ਦੇ ਕੇ ਫੋਟੋਆਂ ਕਲਿੱਕ ਕੀਤੀਆਂ ਹਨ, ਜਿਸ 'ਤੇ ਪ੍ਰਸ਼ੰਸਕ ਦੀਵਾਨਾ ਹੋ ਗਏ ਹਨ।
ਉਸ ਨੇ ਫੋਟੋਸ਼ੂਟ ਦੌਰਾਨ ਆਪਣੀ ਟੋਨ ਫਿਗਰ ਦਾ ਜਲਵਾ ਬਿਖੇਰਿਆ ਹੈ। ਤਸਵੀਰਾਂ ਨੂੰ ਕਾਫੀ ਪਸੰਦ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਸੋਨਮ ਬਾਜਵਾ ਇਨ੍ਹੀਂ ਦਿਨੀਂ ਆਪਣੀ ਨਵੀਂ ਪੰਜਾਬੀ ਫਿਲਮ ਕੈਰੀ ਆਨ ਜੱਟਾ 3 ਨੂੰ ਲੈ ਕੇ ਚਰਚਾ 'ਚ ਹੈ।
ਇਹ ਫਿਲਮ 29 ਜੂਨ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਸੋਨਮ ਦੇ ਨਾਲ ਗਿੱਪੀ ਗਰੇਵਾਲ ਨਜ਼ਰ ਆਉਣਗੇ।