Nap Naang : ਨਾਗਾਲੈਂਡ ਦੀ ਇਹ ਸਵੀਟ ਡਿਸ਼ ਕਾਲੇ ਚੌਲਾਂ ਨਾਲ ਬਣਾਈ ਜਾਂਦੀ ਹੈ।ਨੈਪ ਨਾਂਗ ਇਕ ਪੁਡਿੰਗ ਡਿਸ਼ ਹੈ।

Parwal Sweet : ਪਰਵਲ ਦੀ ਮਠਿਆਈ ਬਿਹਾਰ 'ਚ ਕਾਫੀ ਫੇਮਸ ਹੈ।ਇਸ 'ਚ ਮਾਵਾ ਦੀ ਸਟਫਿੰਗ ਕੀਤੀ ਜਾਂਦੀ ਹੈ।

Adhirasam ਮਿਠਾਈ ਛੱਤੀਸਗੜ੍ਹ ਦੀ ਸ਼ਾਨ ਹੈ, ਜੋ ਚਾਵਲ, ਗੁੜ, ਮੱਖਣ, ਕਾਲੀ ਮਿਰਚ ਨਾਲ ਬਣਾਈ ਜਾਂਦੀ ਹੈ।

pootharekulu : ਸਾਰੇ ਮੇਵੇ ਤੇ ਗੁੜ ਨਾਲ ਬਣਨ ਵਾਲੀ ਮਿਠਾਈ ਪੁਥਰੇਕੁਲੁ ਨੂੰ ਆਂਧਰਾ ਪ੍ਰਦੇਸ਼ 'ਚ ਬੜੇ ਚਾਅ ਨਾਲ ਖਾਧਾ ਜਾਂਦਾ ਹੈ।

Elaneer Payasam : ਇਹ ਮਿਠਾਈ ਖੀਰ ਨਾਲ ਮਿਲਦੀ ਜੁਲਦੀ ਹੈ।ਇਸ 'ਚ ਨਾਰੀਅਲ ਦਾ ਫਲੇਵਰ ਐਡ ਕੀਤਾ ਜਾਂਦਾ ਹੈ।

Shorbhaja : ਫੇਮਸ ਬੰਗਾਲੀ ਸਵੀਟ ਡਿਸ਼ ਹੈ, ਜਿਸ ਨੂੰ ਬਚੇ ਹੋਏ ਸੰਦੇਸ਼ ਨੂੰ ਡੀਪ ਫ੍ਰਾਈ ਕਰਕੇ ਦੁਧ ਦੇ ਨਾਲ ਬਣਾਉਂਦੇ ਹਨ।

Dehroris: ਛੱਤੀਸਗੜ੍ਹ ਦੀ ਇਹ ਫੇਮਸ ਸਵੀਟ ਡੰਪਲਿੰਗ ਦਹੀ ਤੇ ਚਾਵਲ ਨਾਲ ਬਣਦੀ ਹੈ।ਇਸ ਨੂੰ ਗਰਮੀਆਂ 'ਚ ਖਾਧਾ ਜਾਂਦਾ ਹੈ।

Pitha : ਲੋਕਲ ਬੰਗਾਲੀ ਮਿਠਾਈ ਹੈ, ਇਸ ਨੂੰ ਖਸ, ਤਿਲ, ਗੁੜ ਤੇ ਨਾਰੀਅਲ ਨਾਲ ਬਣਾਉਂਦੇ ਹਨ।

Patoleo : ਚੌਲ, ਹਲਦੀ, ਨਾਰੀਅਲ, ਘਿਓ ਤੇ ਗੁੜ ਨਾਲ ਬਣਨ  ਵਾਲੀ ਪਟੋਲਿਓ ਮਿਠਾਈ ਨੂੰ ਮਾਨਸੂਨ 'ਚ ਖਾਂਦੇ ਹਨ।

Madhurjan Thongba: ਮਣੀਪੁਰ 'ਚ ਆਟੇ ਤੇ ਬੇਸਨ ਦੇ ਡੰਪਲਿੰਗਸ ਨੂੰ ਡੀਪ ਫ੍ਰਾਈ ਕਰਕੇ ਦੁੱਧ, ਨਾਰੀਅਲ, ਦਾਲਚੀਨੀ ਦੇ ਨਾਲ ਸਰਵ ਕਰਦੇ ਹਨ।