ਪਹਿਲੀ ਫਿਲਮ 'ਦਮ ਲਗਾ ਦੇ ਹਈਸ਼ਾ' 'ਚ ਆਪਣੇ ਰੋਲ ਦੇ ਲਈ ਭੂਮੀ ਪੇਡਨੇਕਰ ਨੇ ਕਾਫੀ ਭਾਰ ਵਧਾ ਲਿਆ ਸੀ

ਫਿਲਮ ਰਿਲੀਜ਼ ਦੇ ਸਿਰਫ 4 ਮਹੀਨੇ ਬਾਅਦ ਵੀ ਭੂਮੀ ਨੇ 32 ਕਿਲੋ ਭਾਰ ਘੱਟ ਕਰਕੇ ਹਰ ਕਿਸੇ ਨੂੰ ਹੈਰਾਨ ਵੀ ਕੀਤਾ ਸੀ

ਭੂਮੀ ਪੇਡਨੇਕਰ ਦੇ ਹਰ ਦਿਨ ਦੀ ਸ਼ੁਰੂਆਤ ਇਕ ਗਿਲਾਸ ਗਰਮ ਪਾਣੀ ਨਾਲ ਹੁੰਦੀ ਹੈ।ਇਸਦੇ ਨਾਲ ਉਹ ਡਿਟਾਕਸ ਵਾਟਰ ਲੈਂਦੀ ਹੈ

ਭੂਮੀ ਨੇ ਭਾਰ ਘੱਟ ਕਰਨ ਦੇ ਲਈ ਕਿਸੇ ਵੀ ਤਰ੍ਹਾਂ ਦੀ ਕ੍ਰੈਸ਼ ਡਾਇਟਿੰਗ ਨਹੀਂ ਕੀਤੀ ਸਗੋਂ ਉਨ੍ਹਾਂ ਨੇ ਘਰ ਦਾ ਬਣਿਆ ਖੂਬ ਖਾਧਾ

ਚੀਨੀ ਛੱਡੀ: ਭਾਰ ਘੱਟ ਕਰਨ ਲਈ ਭੂਮੀ ਨੇ ਸਿਰਫ ਮਿਠਾ ਖਾਣਾ ਛੱਡ ਦਿਤਾ ਭਾਵ ਚੀਨੀ ਨਾਲ ਬਣੀਆਂ ਸਾਰੀਆਂ ਚੀਜਾਂ ਨੂੰ ਐਕਟਰਸ ਨੇ ਡਾਈਟ ਤੋਂ ਕੱਢ ਦਿੱਤਾ

ਭੂਮੀ ਨੇ ਆਪਣੀ ਡਾਈਟ 'ਚੋਂ ਰਿਫਾਇੰਡ ਚੀਜਾਂ ਜਿਵੇਂ ਮੈਦਾ ਤੇ ਸ਼ੂਗਰ ਨੂੰ ਪੂਰੀ ਤਰ੍ਹਾਂ ਨਾਲ ਹਟਾ ਦਿੱਤਾ।ਇਹ ਛੱਡਦੇ ਹੀ ਉਨਾਂ੍ਹ ਦੇ ਭਾਰ 'ਤੇ ਤੇਜੀ ਨਾਲ ਅਸਰ ਦਿਸਣ ਲਗਾ

ਭਾਰ ਘਟਾਉਣ ਦੇ ਲਈ ਭੂਮੀ ਨੇ ਰੂਟੀਨ 'ਚ ਜਿਮ ਜਾਣ ਤੋਂ ਪਹਿਲਾਂ ਬ੍ਰੇਕਫਾਸਟ 'ਚ ਮਲਟੀਗ੍ਰੇਨ ਬ੍ਰੈਡ ਤੇ ਏਗ ਵਾਈਟ ਦਾ ਆਮਲੇਟ ਲੈਣਾ ਸ਼ੁਰੂ ਕਰ ਦਿਤਾ।

ਲੰਚ 'ਚ ਉਹ ਜਵਾਰ, ਬਾਜਰਾ, ਰਾਗੀ, ਚਨਾ, ਰਾਜਗੀਰਾ, ਭਾਵ ਮਲਟੀਗ੍ਰੇਨ ਆਟੇ ਦੀ ਰੋਟੀ ਖਾਂਦੀ ਸੀ, ਨਾਲ ਹੀ ਸਬਜੀ, ਸਲਾਦ ਤੇ ਦਹੀ ਨੂੰ ਵੀ ਉਨ੍ਹਾਂ  ਨੇ ਡਾਈਟ 'ਚ ਸ਼ਾਮਿਲ ਕੀਤਾ।

ਟੀ ਟਾਈਮ 'ਚ ਭੂਮੀ ਪੇਡਨੇਕਰ ਗ੍ਰੀਨ ਟੀ ਦੇ ਨਾਲ ਥੋੜ੍ਹੇ ਡ੍ਰਾਈਫੂ੍ਰਟਸ ਲੈਂਦੀ ਸੀ।ਇਸ ਤੋਂ ਇਲਾਵਾ ਰਾਤ ਦੇ ਖਾਣੇ 'ਚ ਉਹ ਸਲਾਦ, ਰੋਟੀ ਤੇ ਪਨੀਰ ਦੀ ਸਬਜੀ ਖਾਣਾ ਪਸੰਦ ਕਰਦੀ ਸੀ

ਖੁਦ ਨੂੰ ਪੂਰਾ ਦਿਨ ਹਾਈਡ੍ਰੇਟ ਰੱਖਣ ਲਈ ਭੂਮੀ ਰੋਜ਼ਾਨਾ 8 ਲੀਟਰ ਲਿਕਿਵਡ ਲੈਣ ਦਾ ਪਲਾਨ ਕਾਇਮ ਰੱਖਦੀ ਸੀ।

ਸਿਰਫ ਡਾਈਟ ਹੀ ਨਹੀਂ ਭੂਮੀ ਨੇ ਵਰਕਆਊਟ 'ਤੇ ਵੀ ਧਿਆਨ ਦਿੱਤਾ।ਉਹ ਹਫਤੇ 'ਚ 2 ਵਾਰ ਕਾਰਡੀਓ ਜਰੂਰ ਕਰਦੀ ਸੀ