ਉਨ੍ਹਾਂ ਦੀ ਖੇਡ ਕਲਾ ਨੇ ਦੇਸ਼ ਨੂੰ ਜਸ਼ਨ ਮਨਾਉਣ ਦੇ ਕਈ ਮੌਕੇ ਦਿੱਤੇ ਤੇ ਆਜ਼ਾਦੀ ਤੋਂ ਬਾਅਦ ਦੇ ਸਾਲਾਂ ਵਿੱਚ ਇੱਕ ਵੱਖਰੀ ਪਛਾਣ ਬਣਾਉਣ ‘ਚ ਅਹਿਮ ਭੂਮਿਕਾ ਨਿਭਾਈ।
ਪੰਜਾਬ ਵਿੱਚ ਇੱਕ ਆਜ਼ਾਦੀ ਘੁਲਾਟੀਏ ਕਰਮ ਕੌਰ ਤੇ ਦਲੀਪ ਸਿੰਘ ਦੁਸਾਂਝ ਦੇ ਘਰ ਜਨਮੇ ਬਲਬੀਰ ਸਿੰਘ ਨੇ ਆਪਣੇ ਸ਼ੁਰੂਆਤੀ ਸਾਲ ਆਪਣੇ ਪਿਤਾ ਤੋਂ ਬਗੈਰ ਬਿਤਾਏ।
12 ਸਾਲ ਦੀ ਉਮਰ ਵਿੱਚ ਜਦੋਂ ਬਲਬੀਰ ਸਿੰਘ ਨੇ 1936 ਵਿੱਚ ਭਾਰਤੀ ਹਾਕੀ ਟੀਮ ਨੂੰ ਆਪਣਾ ਤੀਜਾ ਓਲੰਪਿਕ ਸੋਨ ਤਗਮਾ ਜਿੱਤਦਿਆਂ ਦੇਖਿਆ ਤਾਂ ਬਲਬੀਰ ਸਿੰਘ ਸੀਨੀਅਰ ਨੂੰ ਪਤਾ ਸੀ ਕਿ ਉਸਨੇ ਜ਼ਿੰਦਗੀ ਵਿੱਚ ਅੱਗੇ ਕੀ ਕਰਨਾ ਹੈ।