ਮੀਡੀਆ ਰਿਪੋਰਟਾਂ ਮੁਤਾਬਕ ਮਾਰੂਤੀ ਸੁਜ਼ੂਕੀ ਵੱਲੋਂ ਜਲਦ ਹੀ ਭਾਰਤੀ ਬਾਜ਼ਾਰ 'ਚ ਨਵੀਂ MPV ਲਾਂਚ ਕੀਤੀ ਜਾ ਸਕਦੀ ਹੈ। ਜਾਣਕਾਰੀ ਮੁਤਾਬਕ ਇਹ MPV ਕੰਪਨੀ ਦੁਆਰਾ ਪੇਸ਼ ਕੀਤੀ ਗਈ
ਕੰਪਨੀ ਮਾਰੂਤੀ ਏਂਗੇਜ ਨੂੰ ਜੁਲਾਈ-ਅਗਸਤ ਦੇ ਵਿਚਕਾਰ ਪੇਸ਼ ਕਰ ਸਕਦੀ ਹੈ। ਇਸਦੀ ਸੰਭਾਵਿਤ ਕੀਮਤ ਵੀ ਲਗਭਗ 18 ਲੱਖ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ।
ਜਾਣਕਾਰੀ ਮੁਤਾਬਕ ਭਾਰਤ 'ਚ RumiOne ਦੇ ਨਾਂ ਨਾਲ ਨਵਾਂ ਬਜਟ MPV ਲਾਂਚ ਕੀਤਾ ਜਾ ਸਕਦਾ ਹੈ। ਕੰਪਨੀ ਪਹਿਲਾਂ ਹੀ ਮਾਰੂਤੀ ਦੀ ਅਰਟਿਗਾ ਨੂੰ ਅਫਰੀਕੀ ਬਾਜ਼ਾਰ ਸਮੇਤ ਕਈ ਬਾਜ਼ਾਰਾਂ 'ਚ ਇਸ ਨਾਂ ਨਾਲ ਪੇਸ਼ ਕਰਦੀ ਹੈ।
ਖਬਰਾਂ ਮੁਤਾਬਕ ਇਸ ਨੂੰ ਭਾਰਤ 'ਚ ਜੁਲਾਈ ਤੋਂ ਦਸੰਬਰ ਵਿਚਾਲੇ ਕਿਸੇ ਹੋਰ ਨਾਂ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸਦੀ ਸੰਭਾਵਿਤ ਕੀਮਤ ਲਗਭਗ 10 ਲੱਖ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ।
Kia ਵੀ ਨਵੇਂ ਕਾਰਨੀਵਲ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਾਰਨੀਵਲ ਦੀ ਨਵੀਂ ਪੀੜ੍ਹੀ ਨੂੰ KA4 ਨਾਂ ਨਾਲ ਭਾਰਤੀ ਬਾਜ਼ਾਰ 'ਚ ਲਿਆਂਦਾ ਜਾ ਸਕਦਾ ਹੈ।