ਲੀਚੀ 'ਚ ਵਿਟਾਮਿਨ, ਮਿਨਰਲਸ, ਐਂਟੀ-ਆਕਸੀਡੈਂਟ 'ਤੇ ਡਾਈਟਰੀ ਫਾਈਬਰ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਨਾਲ ਹੀ ਇਸ 'ਚ ਸੈਚਯੁਰੇਟੇਡ ਫੈਟ ਨਹੀਂ ਹੁੰਦਾ।

ਲੀਚੀ 'ਚ ਮੌਜੂਦ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ ਜਿਸ ਨਾਲ ਹਾਰਟ ਅਟੈਕ ਦਾ ਰਿਸਕ ਘੱਟ ਹੋ ਜਾਂਦਾ ਹੈ।

ਲੀਚੀ 'ਚ ਕਾਪਰ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਰੈਡ ਬਲੱਡ ਸੈਲਸ ਦਾ ਨਿਰਮਾਣ ਕਰਦਾ ਹੈ।

ਲੀਚੀ 'ਚ ਵਿਟਾਮਿਨ ਬੀ ਕੰਪਲੈਕਸ ਤੇ ਬੀਟਾ ਕੈਰੋਟੀਨ ਹੁੰਦਾ ਹੈ ਜੋ ਸਾਨੂੰ ਫ੍ਰੀ ਰੈਡੀਕਲਸ ਤੋਂ ਬਚਾਉਂਦਾ ਹੈ।

ਜੇਕਰ ਤੁਹਾਨੂੰ ਮੈਟਾਬਾਲਿਜ਼ਮ ਬੂਸਟ ਕਰਨਾ ਹੈ ਤਾਂ ਲੀਚੀ ਦੀ ਵਰਤੋਂ ਜ਼ਰੂਰ ਕਰੋ।

ਲੀਚੀ ਨੂੰ ਵਿਟਾਮਿਨ ਸੀ ਦਾ ਰਿਚ ਸੋਰਸ ਮੰਨਿਆ ਜਾਂਦਾ ਹੈ ਜਿਸ ਨਾਲ ਇਮਊਨਿਟੀ ਬੂਸਟ ਹੁੰਦੀ ਹੈ।

ਆਥ੍ਰਾਈਟਿਸ ਦੇ ਮਰੀਜ਼ਾਂ ਦੇ ਲਈ ਲੀਚੀ ਰਾਤ ਦਾ ਸ੍ਰੋਤ ਹੈ, ਲੀਚੀ 'ਚ ਐਂਟੀ ਆਕਸੀਡੈਂਟ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ ਜੋ ਤੁਹਾਡੀ ਸਕਿਨ ਨੂੰ ਹੈਲਦੀ ਰੱਖਣ 'ਚ ਮਦਦਗਾਰ ਹੁੰਦੇ ਹਨ।

ਲੀਚੀ ਖਾਣ ਨਾਲ ਨਸਾਂ 'ਚ ਬਲੱਡ ਸਰਕੁਲੇਸ਼ਨ ਬਿਹਤਰ ਹੁੰਦਾ ਹੈ ਜਿਸ ਨਾਲ ਭਰਪੂਰ ਐਨਰਜੀ ਮਿਲਦੀ ਹੈ।

ਅਸਥਮਾ ਦੇ ਮਰੀਜ਼ਾਂ ਦੇ ਲਈ ਵੀ ਲੀਚੀ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ।