ਇੰਸਟਾਗ੍ਰਾਮ 'ਤੇ ਫੇਸਬੁੱਕ ਦਾ ਇਸਤੇਮਾਲ ਕਰਨਾ ਕੁਝ ਯੂਜਰਜ਼ ਨੂੰ ਮਹਿੰਗਾ ਪੈ ਸਕਦਾ ਹੈ।ਦਰਅਸਲ, ਮੈਟਾ ਨੇ ਭਾਰਤ 'ਚ ਪੇਡ ਬਲੂ ਟਿਕ ਸਬਸਕ੍ਰਿਸ਼ਪਨ ਦੀ ਸ਼ੁਰੂਆਤ ਕਰ ਦਿੱਤੀ ਹੈ।

ਟਵਿੱਟਰ ਦੀ ਤਰ੍ਹਾਂ ਕੰਪਨੀ ਸਬਸਕ੍ਰਿਪਸ਼ਨ ਪੈਕ 'ਚ ਬਲੂ ਟਿਕ ਬੈਜ ਦੇ ਇਲਾਵਾ ਕੁਝ ਹੋਰ ਫੀਚਰਸ ਵੀ ਦੇਵੇਗੀ।ਇਸਦੇ ਨਾਲ ਹੀ ਸਰਕਾਰੀ ਆਈਡੀ ਦੇ ਨਾਲ ਆਥੇਂਟਿਕੇਟ ਕਰ ਸਕੋਗੇ।

ਮੀਡੀਆ ਰਿਪੋਰਟਸ ਮੁਤਾਬਕ, Metaਵਲੋਂ ਇੰਸਟਾਗ੍ਰਾਮ ਤੇ ਫੇਸਬੁਕ ਦਾ ਸਬਸਕ੍ਰਿਪਸ਼ਨ ਪੈਕ ਵਿਕਰੀ ਦੇ ਲਈ ਮੌਜੂਦ ਹੈ।

ਇਸਦਾ ਮੰਥਲੀ ਸਬਸਕ੍ਰਿਪਸ਼ਨ 699 ਰੁਪਏ ਹੈ, ਇਹ ਕੀਮਤ ਆਈਓਐਸ ਤੇ ਐਂਡਰਾਊਂਡ ਦੋਵਾਂ ਦੇ ਲਈ ਮੌਜੂਦ ਹੈ।

ਮੈਟਾ ਵਲੋਂ 599 ਰੁਪਏ ਮੰਥਲੀ ਵੈਬ ਬੇਸਡ ਹੋਵੇਗਾ।ਇਸਦੀ ਲਾਚਿੰਗ ਨੂੰ ਲੈ ਕੇ ਕੋਈ ਆਫੀਸ਼ੀਅਲ ਲਾਂਚ ਟਾਈਮ ਲਾਈਨ ਦਾਜ਼ਿਕਰ ਨਹੀਂ ਕੀਤਾ ਹੈ।

ਭਾਰਤ 'ਚ ਬਲੂ ਬੈਚ ਦੇ ਲਈ ਯੂਜ਼ਰਸ ਨੂੰ ਦਿਖਾਉਣਾ ਹੋਵੇਗਾ ਕਿ ਉਸਦਾ ਅਕਾਊਂਟ ਰਿਅਲ ਹੈ।ਇਸਦੇ ਲਈ ਉਸ ਨੂੰ ਸਰਕਾਰੀ ਡਾਕੂਮੈਂਟ ਪੇਸ਼ ਕਰਨੇ ਹੋਣਗੇ।

ਬਲੂ ਬੈਚ ਨਾਲ ਯੂਜ਼ਰਸ ਨੂੰ ਨਕਲੀ ਅਕਾਊਂਟ ਤੋਂ ਵੀ ਸੇਫਟੀ ਮਿਲੇਗੀ, ਕਿਉਂਕਿ ਕਈ ਵਾਰ ਚੰਦ ਲੋਕ ਥੋੜ੍ਹੇ ਜਿਹੇ ਫਾਇਦੇ ਦੇ ਲਈ ਡੁਪਲੀਕੇਟ ਅਕਾਉਂਟ ਬਣਾ ਲੈਂਦੇ ਹਨ।

meta ਵਲੋਂ ਪਹਿਲਾਂ ਹੀ ਫੇਸਬੁੱਕ ਤੇ ਇੰਸਟਾਗ੍ਰਾਮ 'ਤੇ ਬਲੂ ਬੈਚ ਦਿੱਤਾ ਜਾ ਰਿਹਾ ਹੈ।ਹੁਣ ਸਬਸਕ੍ਰਿਪਸ਼ਨ ਪਲਾਨ ਆਉਣ ਦੇ ਬਾਅਦ ਉਨਾ ਦੇ ਬੈਜ ਕੀ ਹੋਵੇਗਾ, ਉਸਦੇ ਬਾਰੇ 'ਚ ਅਜੇ ਜਾਣਕਾਰੀ ਕਿਲਅਰ ਨਹੀਂ ਹੈ।

ਦੱਸ ਦਈਏ ਕਿ ਟਵਿੱਟਰ ਵਲੋਂ ਪੇਡ ਸਬਸਕ੍ਰਿਪਸ਼ਨ ਸਰਵਿਸ ਸ਼ੁਰੂ ਹੋਣ ਦੇ ਕੁਝ ਮਹੀਨੇ ਬਾਅਦ ਸਾਰੇ ਫ੍ਰੀ ਬਲੂ ਟਿਕ ਹਟਾ ਲਏ ਗਏ।