ਬਿੱਗ ਬੌਸ ਓਟੀਟੀ ਫੇਮ ਅਤੇ ਟੀਵੀ ਐਕਟਰਸ ਉਰਫੀ ਜਾਵੇਦ ਨੂੰ ਉਸਦੀ ਡਰੈਸਿੰਗ ਅਤੇ ਫੈਸ਼ਨ ਸੈਂਸ ਲਈ ਜਾਣਿਆ ਜਾਂਦਾ ਹੈ।
ਉਰਫੀ ਜਾਵੇਦ ਕਿਤੇ ਵੀ ਨਜ਼ਰ ਆਉਂਦੀ ਹੈ ਤਾਂ ਲੋਕਾਂ ਦੀਆਂ ਨਜ਼ਰਾਂ ਉਸ ਦੇ ਖਾਸ ਤਰ੍ਹਾਂ ਦੇ ਫੈਸ਼ਨ ਅਤੇ ਉਸ ਦੀ ਆਊਟਫਿੱਟ 'ਤੇ ਟਿਕ ਜਾਂਦੀਆਂ ਹਨ।
ਉਰਫੀ ਜਾਵੇਦ ਇੱਕ ਵਾਰ ਫਿਰ ਪੈਪਰਾਜ਼ੀ ਕੈਮਰਿਆਂ 'ਚ ਕੈਦ ਹੋ ਗਈ ਹੈ ਤੇ ਉਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਇਸ ਵਾਰ ਉਰਫੀ ਜਾਵੇਦ ਨੂੰ ਇਕੱਲੀ ਨਹੀਂ ਸਗੋਂ ਆਪਣੇ ਪਰਿਵਾਰ ਨਾਲ ਦੇਖਿਆ ਗਿਆ ਹੈ।
Urfi Javed With Family (5)
Urfi Javed With Family (5)
ਮਸ਼ਹੂਰ ਫੋਟੋਗ੍ਰਾਫਰ ਵਿਰਲ ਭਯਾਨੀ ਨੇ ਸ਼ਨੀਵਾਰ ਰਾਤ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਕੁਝ ਵੀਡੀਓਜ਼ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਵੀਡੀਓਜ਼ 'ਚ ਉਰਫੀ ਜਾਵੇਦ ਆਪਣੇ ਪਰਿਵਾਰ ਨਾਲ ਨਜ਼ਰ ਆ ਰਹੀ ਹੈ।
ਉਰਫੀ ਜਾਵੇਦ ਨਾਲ ਉਸ ਦੀ ਮਾਂ, ਭੈਣ ਅਤੇ ਨਾਨੀ ਨਜ਼ਰ ਆ ਰਹੇ ਹਨ।
ਉਰਫੀ ਜਾਵੇਦ ਆਪਣੇ ਪਰਿਵਾਰਕ ਮੈਂਬਰਾਂ ਨਾਲ ਪੋਜ਼ ਦਿੰਦੀ ਹੋਈ। ਇਸ ਦੌਰਾਨ ਉਰਫੀ ਜਾਵੇਦ ਪੈਪਾਰਾਜੀ ਨਾਲ ਵੀ ਗੱਲ ਕਰਦੀ ਹੈ।
ਉਰਫੀ ਜਾਵੇਦ ਨੇ ਇੱਕ ਵਾਰ ਫਿਰ ਨਵੀਂ ਆਊਟਫਿੱਟ ਦੇ ਨਾਲ ਇੱਕ ਨਵੀਂ ਕਿਸਮ ਦਾ ਹੇਅਰ ਬੈਂਡ ਪਹਿਨਿਆ।
ਉਰਫੀ ਜਾਵੇਦ ਦੀਆਂ ਇਹ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਅਤੇ ਲੋਕ ਇਨ੍ਹਾਂ 'ਤੇ ਖੂਬ ਰਿਐਕਸ਼ਨ ਦੇ ਰਹੇ ਹਨ।