ਸਾਊਥ ਦੇ ਮਸ਼ਹੂਰ ਅਦਾਕਾਰ ਵਿਜੇ ਅੱਜ ਆਪਣਾ 49ਵਾਂ ਜਨਮਦਿਨ ਮਨਾ ਰਹੇ ਹਨ।

ਥਲਪਤੀ ਵਿਜੇ ਦੇ ਮੌਕੇ 'ਤੇ ਪ੍ਰਸ਼ੰਸਕਾਂ ਨੂੰ ਇੱਕ ਤੋਹਫਾ ਵੀ ਮਿਲਿਆ ਹੈ, ਜਿਸ ਤੋਂ ਬਾਅਦ ਅਭਿਨੇਤਾ ਦੇ ਪ੍ਰਸ਼ੰਸਕ ਕਾਫੀ ਖੁਸ਼ ਨਜ਼ਰ ਆ ਰਹੇ ਹਨ।

ਮੇਕਰਸ ਨੇ Thalapathy Vijay ਦੀ ਆਉਣ ਵਾਲੀ ਫਿਲਮ 'Leo' ਦਾ ਅਗਲਾ ਪੋਸਟਰ ਰਿਲੀਜ਼ ਕਰ ਦਿੱਤਾ ਹੈ।

ਐਕਟਰ ਥਲਪਤੀ ਵਿਜੇ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਲਿਓ' ਨੂੰ ਲੈ ਕੇ ਕਾਫੀ ਚਰਚਾ 'ਚ ਹਨ।

ਥਲਪਤੀ ਵਿਜੇ ਦੀ ਫਿਲਮ ਦਾ ਪ੍ਰਸ਼ੰਸਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ।

ਇਸ ਦੌਰਾਨ ਫਿਲਮ 'Leo' ਦੇ ਨਿਰਦੇਸ਼ਕ ਲੋਕੇਸ਼ ਕਾਨਾਗਰਾਜ ਨੇ ਥਲਪਤੀ ਵਿਜੇ ਦੇ ਜਨਮਦਿਨ ਦੇ ਮੌਕੇ 'ਤੇ ਫਿਲਮ ਦੇ ਐਕਟਰ ਦਾ ਲੁੱਕ ਰਿਲੀਜ਼ ਕੀਤਾ ਹੈ।

ਜਿਵੇਂ ਹੀ Thalapathy Vijay ਦਾ ਇਹ ਲੁੱਕ ਆਇਆ, ਇਹ ਸੋਸ਼ਲ ਮੀਡੀਆ 'ਤੇ ਫੇਮਸ ਹੋ ਗਿਆ। ਫੈਨਸ ਇਸ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ।

ਥਲਪਤੀ ਵਿਜੇ ਦੇ ਜਨਮਦਿਨ 'ਤੇ ਰਿਲੀਜ਼ ਹੋਏ ਇਸ ਲੁੱਕ ਨੂੰ ਦੇਖ ਕੇ ਉਨ੍ਹਾਂ ਦੇ ਫੈਨਸ ਕਾਫੀ ਖੁਸ਼ ਨਜ਼ਰ ਆ ਰਹੇ ਹਨ।

ਐਕਟਰ ਨੂੰ ਚਾਹੁਣ ਵਾਲੇ ਟਵਿੱਟਰ 'ਤੇ ਥਲਾਪਤੀ ਵਿਜੇ ਦੇ ਇਸ ਲੁੱਕ ਦੀ ਤਾਰੀਫ ਕਰਦੇ ਨਜ਼ਰ ਆਏ।

'Leo' ਦੇ ਇਸ ਪੋਸਟਰ ਨੂੰ ਦੇਖਣ ਤੋਂ ਬਾਅਦ ਕਈ ਯੂਜ਼ਰਸ ਫਿਲਮ ਨੂੰ ਸੁਪਰਹਿੱਟ ਕਹਿ ਰਹੇ ਹਨ।