ਸਵਾਦ 'ਚ ਮਿੱਠੀ ਹੋਣ ਦੇ ਨਾਲ ਹੀ ਲੀਚੀ ਫਲੇਵਰਸ ਨਾਲ ਭਰਪੂਰ ਹੁੰਦੀ ਹੈ, ਲੀਚੀ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਹਨ।
ਪਰ ਜ਼ਰੂਰੀ ਹੈ ਕਿ ਲੀਚੀ ਖਾਂਦੇ ਸਮੇਂ ਕੁਝ ਗੱਲਾਂ ਦਾ ਖਿਆਲ ਰੱਖਿਆ ਜਾਵੇ।ਲੀਚੀ ਦਾ ਵਧੇਰੇ ਮਾਤਰਾ 'ਚ ਵਰਤੋਂ ਕਰਨਾ ਕੁਝ ਲੋਕਾਂ ਦੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ।
ਲੋੜ ਤੋਂ ਜਿਆਦਾ ਲੀਚੀ ਖਾਣ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।ਆਓ ਜਾਣਦੇ ਹਾਂ...
ਲੀਚੀ 'ਚ ਸ਼ੂਗਰ ਦੀ ਮਾਤਰਾ ਕਾਫੀ ਜਿਆਦਾ ਹੁੰਦੀ ਹੈ ਇਸ ਨੂੰ ਜਿਆਦਾ ਖਾਣ ਨਾਲ ਸਰੀਰ 'ਚ ਸ਼ੂਗਰ ਦਾ ਲੈਵਲ ਵਧ ਜਾਂਦਾ ਹੈ।ਜਿਸ ਨਾਲ ਮੋਟਾਪੇ ਤੇ ਟਾਈਪ 2 ਡਾਇਬਟੀਜ਼ ਦਾ ਖਤਰਾ ਹੁੰਦਾ ਹੈ।
ਲੀਚੀ ਦੀ ਤਾਸੀਰ ਗਰਮ ਹੁੰਦੀ ਹੈ ਇਸਲਈ ਇਹ ਫੂਡ ਪਵਾਈਜਨਿੰਗ ਦਾ ਕਾਰਨ ਬਣ ਸਕਦੀ ਹੈ।ਇਸ ਨੂੰ ਜਿਆਦਾ ਖਾਣ ਨਾਲ ਪੇਟ ਖਰਾਬ, ਡਾਇਰੀਆ ਜਾਂ ਪੇਟ 'ਚ ਦਰਦ ਦੀ ਮੁਸ਼ਕਿਲ ਹੋ ਸਕਦੀ ਹੈ
ਲੀਚੀ ਉਨਾਂ ਚੀਜਾਂ 'ਚੋਂ ਇਕ ਹੈ ਜੋ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ ਤੇ ਇਹੀ ਕਾਰਨ ਹੈ ਕਿ ਇਸਦੇ ਵਧੇਰੇ ਸੇਵਨ ਤੋਂ ਬਚਣਾ ਚਾਹੀਦਾ।
ਇਹ ਸੁਸਤੀ, ਬੇਹੋਸ਼ੀ ਤੇ ਥਕਾਣ ਦੇ ਨਾਲ ਲੋ ਬਲੱਡ ਪ੍ਰੈਸ਼ਰ ਦਾ ਕਾਰਨ ਬਣ ਸਕਦੀ ਹੈ।
ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਐਲਰਜੀ ਹੈ ਤਾਂ ਤੁਹਾਨੂੰ ਲੀਚੀ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ।
ਇਸਦੀ ਵਰਤੋਂ ਵਧੇਰੇ ਮਾਤਰਾ 'ਚ ਕਰਨ ਨਾਲ ਖੁਜਲੀ, ਸੂਜਨ, ਰੈਡਨੇਸ ਤੇ ਸਾਹ ਲੈਣ 'ਚ ਮੁਸ਼ਕਿਲ ਹੋ ਸਕਦੀ ਹੈ।
ਇਸ ਨੂੰ ਖਾਣ ਤੋਂ ਪਹਿਲਾਂ ਇਕ ਗੱਲ ਦਾ ਧਿਆਨ ਰੱਖੋ ਕਿ ਇਕ ਵਾਰ 'ਚ 3 ਜਾਂ 4 ਤੋਂ ਜਿਆਦਾ ਲੀਚੀ ਦਾ ਸੇਵਨ ਨਾ ਕਰੋ।