ਰੋਟੀ ਤੇ ਚਾਵਲ ਸੰਤੁਲਿਤ ਆਹਾਰ ਦੇ ਬਹੁਤ ਹੀ ਮਹੱਤਵਪੂਰਨ ਅੰਗ ਹੈ ਪਰ ਸੋਚੋ ਜੇਕਰ ਤੁਸੀਂ 1 ਮਹੀਨਾ ਇਨਾਂ ਦੋਵੇਂ ਚੀਜ਼ਾਂ ਦਾ ਸੇਵਨ ਨਹੀਂ ਕਰਦੇ ਤਾਂ ਕੀ ਹੁੰਦਾ ਹੈ।

ਹੈਲਥ ਐਕਸਪਰਟਸ ਦਾ ਕਹਿਣਾ ਹੈ ਕਿ ਇਹ ਪੂਰਾ ਸੱਚ ਨਹੀਂ ਹੈ ਕਿ ਕਾਰਬੋਹਾਈਡ੍ਰੇਟਸ ਖਾਣ ਨਾਲ ਇਨਸਾਨ ਦਾ ਮੋਟਾਪਾ ਬਹੁਤ ਹੀ ਵੱਧਦਾ ਹੈ

ਅਸਲ 'ਚ ਮੋਟਾਪੇ ਨੂੰ ਵਧਾਉਣ 'ਚ ਘੱਟ ਫਿਜ਼ੀਕਲ ਐਕਟਿਵਿਟੀ, ਜੰਕ ਫੂਡ, ਕੈਲੋਰੀ ਦਾ ਵਧੇਰੇ ਸੇਵਨ, ਅਨੀਂਦਰਾ ਤੇ ਸਟ੍ਰੈਸ ਦਾ ਵੀ ਯੋਗਦਾਨ ਹੈ

ਕਾਫੀ ਲੋਕ ਭਾਰ ਘੱਟ ਕਰਨ ਦੇ ਲਈ ਡਾਈਟ ਨੂੰ ਘੱਟ ਕਰ ਦਿੰਦੇ ਹਨ, ਜਿਸ 'ਚ ਰੋਟੀ ਚਾਵਲ ਵੀ ਸ਼ਾਮਿਲ ਹੈ।

ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਰੋਟੀ ਤੇ ਚਾਵਲ ਦਾ ਸੇਵਨ 1 ਮਹੀਨੇ ਤੱਕ ਨਾ ਹੋਵੇ ਤਾਂ ਕੀ ਹੁੰਦਾ ਹੈ

ਮੀਡੀਆ ਰਿਪੋਰਟਸ ਦੇ ਮੁਤਾਬਕ ਇਸ ਬਾਰੇ 'ਚ ਫਿਟਨੈਸ ਕੋਚ ਨੰਦਕੁਮਾਰ ਸਿਰਕੇ ਦਾ ਕਹਿਣਾ ਹੈ ਕਿ ਜੇਕਰ ਕੋਈ ਕਾਰਬੋਹਾਈਡ੍ਰੇਟਸ ਦੀ ਵਰਤੋਂ ਪੂਰੀ ਤਰ੍ਹਾਂ ਨਾਲ ਬੰਦ ਕਰਦਾ ਹੈ ਇਸਦਾ ਇੰਪੈਕਟ ਸਰੀਰ 'ਤੇ ਨਕਾਰਾਤਮਕ ਪੈਂਦਾ ਹੈ।

ਕਾਰਬੋਹਾਈਡ੍ਰੇਟਸ ਨਾਲ ਹੀ ਸਰੀਰ ਫੰਕਸ਼ਨ ਕਰਦਾ ਹੈ ਤੇ ਉਸ ਨੂੰ ਐਨਰਜੀ ਮਿਲਦੀ ਹੈ ਜੇਕਰ ਅਚਾਨਕ ਬੰਦ ਹੁੰਦਾ ਹੈ ਤਾਂ ਟਾਈਪ ਟੂ ਡਾਇਬਟੀਜ਼ ਹੋਣ ਦੇ ਚਾਂਸ ਵੱਧ ਹੋ ਜਾਣਗੇ

ਜੇਕਰ ਲੰਬੇ ਸਮੇਂ ਤੱਕ ਕਾਰਬੋਹਾਈਡ੍ਰੇਟਸ ਬੰਦ ਹੋਵੇਗਾ ਤਾਂ ਕਈ ਸਰੀਰਿਕ ਸਮੱਸਿਆਵਾਂ ਆ ਸਕਦੀਆਂ ਹਨ

ਸਰੀਰ 'ਚ ਐਨਰਜੀ ਦੀ ਕਮੀ ਹੋ ਜਾਵੇਗੀ ਜਿਸ ਨਾਲ ਥਕਾਣ ਤੇ ਦਰਦ ਮਹਿਸੂਸ ਹੋਵੇਗੀ

ਇਸ ਲਈ ਅਚਾਨਕ ਰੋਟੀ-ਚਾਵਲ ਬੰਦ ਨਹੀਂ ਕਰਦੇ ਚਾਹੀਦੇ।