ਕਈ ਸਾਰੇ ਲੋਕਾਂ ਨੂੰ ਮੂੰਗਫਲੀ ਦਾ ਦਾਣਾ ਕਾਫੀ ਪਸੰਦ ਹੁੰਦਾ ਹੈ ਇਸਦੇ ਫਾਇਦੇ ਜੇਕਰ ਸੁਣੋਗੋ ਤਾਂ ਤੁਸੀਂ ਵੀ ਇਸ ਨੂੰ ਪਸੰਦ ਕਰਨ ਲੱਗੋਗੇ।
ਅਸਲ 'ਚ ਸਾਡੇ ਸਰੀਰ 'ਚ ਪ੍ਰੋਟੀਨ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਰਿਪੇਅਰ ਕਰਨ ਦਾ ਕੰਮ ਕਰਦਾ ਹੈ।
ਇਸਲਈ ਸਰੀਰ ਨੂੰ ਪ੍ਰੋਟੀਨ ਡਾਈਟ ਦੇਣਾ ਬਹੁਤ ਜ਼ਰੂਰੀ ਹੈ
ਵੈਸੇ ਤਾਂ ਪ੍ਰੋਟੀਨ ਦੇ ਮਾਮਲੇ 'ਚ ਆਂਡੇ, ਦਾਲ ਤੇ ਦੁੱਧ ਨੂੰ ਬਿਹਤਰ ਮੰਨਿਆ ਜਾਂਦਾ ਹੈ।ਪਰ ਮੂੰਗਫਲੀ 'ਚ ਇਨਾਂ ਤੋਂ ਜਿਆਦਾ ਪ੍ਰੋਟੀਨ ਹੁੰਦਾ ਹੈ।
ਸੌ ਐਮਐਲ ਦੁੱਧ 'ਚ ਕਰੀਬ 3 ਗ੍ਰਾਮ ਤੇ ਦੋ ਅੰਡਿਆਂ 'ਚ 12 ਗ੍ਰਾਮ ਪ੍ਰੋਟੀਨ ਹੁੰਦਾ ਹੈ
ਜਦੋਂ ਕਿ 100 ਗ੍ਰਾਮ ਮੂੰਗਫਲੀ 'ਚ 26 ਗ੍ਰਾਮ ਪ੍ਰੋਟੀਨ ਹੁੰਦਾ ਹੈ
ਤੁਹਾਡੇ ਲਈ ਮੂੰਗਫਲੀ ਸਭ ਤੋਂ ਬਿਹਤਰੀਨ ਚੀਜ਼ ਹੋਵੇਗੀ।
ਮੂੰਗਫਲੀ ਦੇ ਫਾਇਦੇ ਉਦੋਂ ਜਿਆਦਾ ਹੋਣਗੇ ਜਦੋਂ ਰਾਤ 'ਚ ਸੌਂਦੇ ਸਮੇਂ ਇਸ ਨੂੰ ਪਾਣੀ 'ਚ ਭਿਓਂ ਦਿਓ।
ਸਵੇਰੇ ਖਾਲੀ ਪੇਟ ਭਿੱਜੀ ਹੋਈ ਮੂੰਗਫਲੀ ਦੇ ਦਾਣੇ ਖਾਓ, ਕਿਉਂਕਿ ਮੂੰਗਫਲੀ ਦੇ ਦਾਣੇ ਦੀ ਤਾਸੀਰ ਗਰਮ ਨਹੀਂ ਰਹਿੰਦੀ।