ਦੇਸ਼ ਭਰ 'ਚ ਅੱਜ ਧੂਮਧਾਮ ਨਾਲ ਬਕਰੀਦ ਮਨਾਈ ਜਾ ਰਹੀ ਹੈ।ਇਸਲਾਮ ਨੂੰ ਮੰਨਣ ਵਾਲੇ ਅੱਜ ਬੱਕਰਿਆਂ ਦੀ ਕੁਰਬਾਨੀ ਦੇਣਗੇ

ਪਰ ਦਿੱਲੀ 'ਚ ਇੱਕ ਅਜਿਹੀ ਘਟਨਾ ਹੋਈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ।ਇੱਥੇ ਇੱਕ ਚਾਹ ਦੇ ਚੱਕਰ 'ਚ ਲੱਖਾਂ ਦੇ ਬਕਰੇ ਲੁੱਟ ਗਏ

ਚਾਹ ਦੀ ਤਲਬ ਸਖਸ਼ 'ਤੇ ਭਾਰੀ ਪੈ ਗਈ ਤੇ ਉਸਨੇ ਆਪਣੇ ਲੱਖਾਂ ਰੁਪਏ ਦੇ ਬੱਕਰਿਆਂ ਨੂੰ ਗਵਾ ਦਿੱਤਾ।

ਮੀਡੀਆ ਰਿਪੋਰਟਸ ਮੁਤਾਬਕ ਇਹ ਮਾਮਲਾ ਦਿੱਲੀ ਦੇ ਸ਼ਾਸਤਰੀ ਪਾਰਕ ਪੁਲਿਸ ਸਟੇਸ਼ਨ ਇਲਾਕੇ ਦਾ ਹੈ।

ਬੱਕਰੇ ਚੋਰੀ ਹੋਣ ਮਾਮਲੇ 'ਚ ਪੁਲਿਸ ਨੇ ਪੀੜਤ ਦੀ ਸ਼ਿਕਾਇਤ ਦੇ ਆਧਾਰ 'ਤੇ ਐਫਆਈਆਰ ਦਰਜ ਕਰ ਲਈ ਹੈ

ਦੱਸਣਯੋਗ ਹੈ ਕਿ ਪੀੜਤ ਤਸਲੀਮ ਅਹਿਮਦ ਯੂਪੀ ਦੇ ਬਰੇਲੀ ਦੇ ਰਹਿਣ ਵਾਲੇ ਹਨ।ਦਿੱਲੀ 'ਚ ਉਨ੍ਹਾਂ ਦੇ ਬੱਕਰੇ ਚੋਰੀ ਹੋ ਗਏ ਹਨ।

ਬੀਤੀ 28 ਜੂਨ ਨੂੰ ਤਸਲੀਮ ਨੇ ਖ੍ਰੀਦਾਰੀ ਤੋਂ ਬਾਅਦ ਬੱਕਰਿਆਂ ਨੂੰ ਲੈਂਪ ਪੋਸਟ ਨਾਲ ਬੰਨ੍ਹ ਦਿੱਤਾ ਤੇ ਆਪਣੀ ਚਾਹ ਦੀ ਤਲਬ ਦੂਰ ਕਰਨ ਚਲੇ ਗਏ।

ਪਰ ਜਦੋਂ ਵਾਪਸ ਆਏ ਤਾਂ ਦੇਖਦੇ ਹਨ ਕਿ ਕੁਝ ਲੜਕੇ ਉਨ੍ਹਾਂ ਦੇ ਬੱਕਰਿਆਂ ਦੀ ਰੱਸੀ ਕੱਟ ਕੇ ਗੱਡੀ 'ਚ ਭਰ ਰਹੇ ਹਨ

ਪੀੜਤ ਤਸਲੀਮ ਆਪਣੇ ਬੱਕਰਿਆਂ ਨੂੰ ਬਚਾਉਣ ਲਈ ਆਵਾਜ ਲਗਾਉਂਦੇ ਰਹੇ ਪਰ ਚੋਰ ਬੱਕਰੇ ਚੁਰਾ ਕੇ ਭੱਜ ਗਏ