ਬ੍ਰਾਜ਼ੀਲ 'ਚ ਇੱਕ ਗਾਂ ਇਸ ਸਮੇਂ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ

ਇਸ ਗਾਂ ਦੀ ਕੀਮਤ ਦੁਨੀਆ ਦੀਆਂ ਹੋਰ ਨਸਲਾਂ ਦੀਆਂ ਗਾਵਾਂ ਤੋਂ ਕਿਤੇ ਜ਼ਿਆਦਾ ਹੈ

ਨੇਲਲੋਰ ਨਸਲ ਦੀ ਗਾਂ ਵਿਆਟਿਨਾ-19 ਐਫਆਈਵੀ ਮਾਰਾ ਇਮੋਵਿਸ ਬ੍ਰਾਜ਼ੀਲ ਦੇ ਅਰੰਡੂ 'ਚ ਇਕ ਨੀਲਾਮੀ 'ਚ ਇਸ ਗਾਂ ਦਾ ਇਕ ਤਿਹਾਈ ਹਿੱਸਾ 6.99 ਮਿਲੀਅਨ ਰਿਅਲ (11 ਕਰੋੜਰੁਪਏ) 'ਚ ਵੇਚਿਆ ਗਿਆ।

ਅਜਿਹੇ 'ਚ ਹਿਸਾਬ ਲਗਾਇਆ ਜਾਵੇ ਤਾਂ ਇਸਦੀ ਕੁਲ ਕੀਮਤ 4.3 ਮਿਲੀਅਨ ਡਾਲਰ (ਕਰੀਬ 35 ਕਰੋੜ ਰੁਪਏ) ਹੁੰਦੀ ਹੈ।

ਦਰਅਸਲ, ਇਸ ਨਸਲ ਦੀ ਗਾਂ 'ਚ ਚਮਕਦਾਰ ਸਫੇਦ ਫਰ, ਢਿੱਲੀ ਚਮੜੀ ਤੇ ਮੋਢਿਆਂ ਦੇ ਉਪਰ ਵੱਡੇ ਬਲਬਨੁਮਾ ਕੁਬੜ ਹੁੰਦੇ ਹਨ।

ਨੇਲੋਰ ਨਸਲ ਦੀ ਗਾਂ ਵਧੇਰੇ ਤਾਪਮਾਨ 'ਚ ਵੀ ਆਸਾਨੀ ਨਾਲ ਐਡਜਸਟ ਕਰ ਲੈਂਦੀ ਹੈ।ਜਿਸ 'ਚ ਉਨਾਂ੍ਹ ਦੇ ਸਫੇਦ ਫਰ ਇਕ ਵੱਡੀ ਭੂਮਿਕਾ ਨਿਭਾਉਂਦੇ ਹਨ।

ਨੇਲੋਰ ਪ੍ਰਜਾਤੀ ਦੀ ਗਾਂ ਕਈ ਪਰਜੀਵੀ ਸੰਕਰਮਣਾਂ ਦਾ ਵੀ ਵਿਰੋਧ ਕਰ ਸਕਦੀ ਹੈ।

ਇੰਨਾ ਹੀ ਨਹੀਂ ਉਨ੍ਹਾਂ ਦੀ ਕਠੋਰ ਚਮੜੀ ਦੀ ਵਜ੍ਹਾ ਨਾਲ ਖੂਨ ਚੂਸਣ ਵਾਲੇ ਕੀੜੇ ਵੀ ਕੁਝ ਨਹੀਂ ਵਿਗਾੜ ਸਕਦੇ।

ਇਸ ਨੇਲੋਰ ਬ੍ਰੀਡ ਗਾਂ ਦਾ ਭਾਰਤ ਨਾਲ ਵੀ ਕਨੈਕਸ਼ਨ ਹੈ।ਇਸਦਾ ਨਾਮ ਆਂਧਰਾ ਪ੍ਰਦੇਸ਼ ਦੇ ਜ਼ਿਲੇ ਨੇਲੋਰ ਦੇ ਉਪਰ ਪਿਆ ਹੈ।

ਇਸ ਥਾਂ ਤੋਂ ਹੀ ਇਸ ਬ੍ਰੀਡ ਨੂੰ ਬ੍ਰਾਜ਼ੀਲ ਭੇਜਿਆ ਗਿਆ ਸੀ।ਇਸਦੇ ਬਾਅਦ ਇਹ ਦੁਨੀਆ ਦੇ ਹੋਰ ਹਿੱਸਿਆਂ 'ਚ ਵੀ ਫੈਲ ਗਈ।