ਅੱਜਕੱਲ੍ਹ ਦੀ ਭੱਜਦੌੜ ਭਰੀ ਜ਼ਿੰਦਗੀ 'ਚ ਲੋਕ ਖਾਣ ਨੂੰ ਸਭ ਤੋਂ ਘੱਟ ਸਮਾਂ ਦਿੰਦੇ ਹਨ ਤੇ ਕਾਫੀ ਜਲਦੀ ਜਲਦੀ ਖਾਣਾ ਖ਼ਤਮ ਕਰਨ ਦੀ ਕੋਸ਼ਿਸ਼ ਕਰਦੇ ਹਨ।

ਇੱਕ ਸਟੱਡੀ ਮੁਤਾਬਕ, ਜੋ ਲੋਕ ਖਾਣੇ ਨੂੰ ਜਲਦੀ ਜਲਦੀ ਖਾਂਦੇ ਹਨ ਉਨ੍ਹਾਂ ਨੂੰ ਸਿਹਤ ਸਬੰਧੀ ਕਈ ਤਰ੍ਹਾਂ ਦੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਐਕਸਪਰਟਸ ਮੁਤਾਬਕ, ਦਿਮਾਗ ਨੂੰ ਇਹ ਮਹਿਸੂਸ ਕਰਨ 'ਚ 3 ਤੋਂ 20 ਮਿੰਟ ਦਾ ਸਮਾਂ ਲਗਦਾ ਹੈ ਕਿ ਤੁਹਾਡਾ ਪੇਟ ਭਰ ਚੁੱਕਾ ਹੈ।

ਤਾਂ ਜਦੋਂ ਤੁਸੀਂ ਜਲਦੀ ਜਲਦੀ ਖਾਣਾ ਖਾਂਦੇ ਹੋ ਤਾਂ ਤੁਹਾਡਾ ਦਿਮਾਗ ਤੁਹਾਨੂੰ ਇਹ ਦੱਸ ਹੀ ਨਹੀਂ ਸਕਦਾ ਕਿ ਤੁਹਾਡਾ ਪੇਟ ਫੁਲ ਹੋ ਚੁੱਕਿਆ ਹੈ ਤੇ ਇਸ ਸਥਿਤੀ 'ਚ ਤੁਸੀਂ ਸਮਰੱਥਾ ਤੋਂ ਜ਼ਿਆਦਾ ਖਾ ਲੈਂਦੇ ਹੋ।

ਜਲਦੀ ਜਲਦੀ ਖਾਣਾ ਖਾਣ ਦੀ ਵਜ੍ਹਾ ਤੋਂ ਮੈਟਾਬਾਲਿਕ ਸਿੰਡ੍ਰੋਮ ਦਾ ਸਾਹਮਣਾ ਕਰਨਾ ਪੈਂਦਾ ਹੈ।ਮੇਟਾਬਾਲਿਕ ਸਿੰਡ੍ਰੋਮ ਦੇ ਕਾਰਨ ਮੋਟਾਪਾ, ਬਲੱਡ ਪ੍ਰੈਸ਼ਰ ਸਮੇਤ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਖਤਰਾ ਵਧਣ ਲੱਗਦਾ ਹੈ।

ਜਲਦੀ ਜਲਦੀ ਖਾਣਾ ਖਾਣ ਦੀ ਵਜ੍ਹਾ ਨਾਲ ਮੋਟਾਪੇ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।ਕਿਉਂਕਿ ਦਿਮਾਗ ਤੁਹਾਨੂੰ ਇਹ ਗੱਲ ਦੱਸਣ 'ਚ ਸਮਰੱਥ ਨਹੀਂ ਹੋ ਪਾਉਂਦਾ ਕਿ ਤੁਹਾਡਾ ਪੇਟ ਭਰ ਗਿਆ ਹੈ ਤੇ ਤੁਸੀਂ ਲੋੜ ਤੋਂ ਜ਼ਿਆਦਾ ਕੈਲੋਰੀਜ਼ ਲੈ ਲੈਂਦੇ ਹੋ।

ਜਲਦੀ ਜਲਦੀ ਖਾਣਾ ਖਾਣ ਦੀ ਵਜ੍ਹਾ ਨਾਲ ਟਾਈਪ 2 ਡਾਇਬਟੀਜ਼ ਦਾ ਖਤਰਾ ਵੀ ਕਾਫੀ ਜ਼ਿਆਦਾ ਵੱਧ ਜਾਂਦਾ ਹੈ।ਕਿਉਂਕਿ ਜਲਦੀ ਖਾਣ ਦੇ ਚੱਕਰ 'ਚ ਤੁਸੀਂ ਖਾਣੇ ਨੂੰ ਚੰਗੀ ਤਰ੍ਹਾਂ ਹਜ਼ਮ ਨਹੀਂ ਕਰ ਪਾਉਂਦੇ।

ਖਾਣੇ ਨੂੰ ਹੌਲੀ ਹੌਲੀ ਚਬਾ ਕੇ ਖਾਣ ਨਾਲ ਜ਼ਿਆਦਾ ਇੰਸੁਲਿਨ ਰਿਲੀਜ਼ ਹੁੰਦਾ ਹੈ ਜਿਸ ਨਾਲ ਤੁਹਾਡਾ ਗਲੂਕੋਜ਼ ਕੰਟਰੋਲ 'ਚ ਰਹਿੰਦਾ ਹੈ।ਪਰ ਜਲਦੀ ਖਾਣ ਦੇ ਚੱਕਰ 'ਚ ਇੰਸੁਲਿਨ ਰਿਲੀਜ਼ ਨਹੀਂ ਹੋ ਪਾਉਂਦਾ।

ਜਲਦੀ ਜਲਦੀ ਖਾਣਾ ਖਾਣ ਦੀ ਵਜ੍ਹਾ ਨਾਲ ਐਸਿਡ ਰਿਫਲਕਸ ਤੇ ਪਾਚਨ ਸਬੰਧਿਤ ਸਮੱਸਿਆਵਾ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।