ਹਮੇਸ਼ਾ ਤੋਂ ਹੀ ਕ੍ਰਿਕੇਟ ਤੇ ਬਾਲੀਵੁੱਡ ਦਾ ਗਹਿਰਾ ਨਾਤਾ ਰਿਹਾ ਹੈ।ਬਾਲੀਵੁੱਡ ਦੀਆਂ ਕਈ ਐਕਟਰਸ ਨੇ ਦਿੱਗਜ਼ ਖਿਡਾਰੀਆਂ ਨੂੰ ਆਪਣਾ ਹਮਸਫ਼ਰ ਬਣਾਇਆ ਹੈ।ਕੁਝ ਕਹਾਣੀਆਂ ਅਜਿਹੀਆਂ ਵੀ, ਜੋ ਚਰਚਾ 'ਚ ਨਹੀਂ ਪਰ ਅਧੂਰੀਆਂ ਰਹੀਆਂ।

ਅਜਿਹੀ ਹੀ ਅਧੂਰੀ ਕਹਾਣੀ ਮਹਿੰਦਰ ਸਿੰਘ ਧੋਨੀ ਤੇ ਦੀਪਿਕਾ ਪਾਦੁਕੋਣ ਦੀ ਵੀ ਹੈ।ਇਕ ਸਮਾਂ ਸੀ ਜਦੋਂ ਕ੍ਰਿਕੇਟ ਤੇ ਬਾਲੀਵੁੱਡ 'ਚ ਇਨ੍ਹਾਂ ਦੇ ਅਫੇਅਰ ਦੇ ਚਰਚੇ ਸੀ।

ਦੀਪਿਕਾ ਨੇ 2007 'ਚ ਸ਼ਾਹਰੁਖ ਖਾਨ ਦੇ ਨਾਲ 'ਓਮ ਸ਼ਾਂਤੀ ਓਮ' ਨਾਲ ਬਾਲੀਵੁਡ ਡੈਬਿਊ ਕੀਤਾ ਸੀ।ਇਸ ਫਿਲਮ ਦੇ ਬਾਅਦ ਦੀਪਿਕਾ ਦੀ ਲੋਕਪ੍ਰਿਯਤਾ ਵਧੀ।

ਇਸ ਦੌਰਾਨ ਧੋਨੀ ਨਾਲ ਉਨ੍ਹਾਂ ਦੀਆਂ ਨਜ਼ਦੀਕੀਆਂ ਦੇ ਕਿੱਸੇ ਵੀ ਸੁਣਨ 'ਚ ਆਏ।ਧੋਨੀ ਤੇ ਦੀਪਿਕਾ ਨੂੰ ਇਕੱਠੇ ਰੈਂਪ ਵਾਕ ਵੀ ਕਰਦੇ ਦੇਖਿਆ ਗਿਆ।

ਇੱਕ ਵਾਰ ਦੀਪਿਕਾ ਮੈਚ ਦੌਰਾਨ ਸਟੇਡੀਅਮ 'ਚ ਧੋਨੀ ਨੂੰ ਚੀਅਰ ਕਰਨ ਪਹੁੰਚੀ।ਇਹ ਵੀ ਕਿਹਾ ਜਾਂਦਾ ਹੈ ਕਿ ਦੀਪਿਕਾ ਦੇ ਕਹਿਣ 'ਤੇ ਧੋਨੀ ਨੇ ਆਪਣੇ ਲੰਬੇ ਵਾਲ ਕਟਵਾਏ।

ਦੋਵਾਂ ਦੇ ਰਿਸ਼ਤੇ ਦੀ ਖੂਬ ਚਰਚਾ ਹੋਈ, ਪਰ ਇਨ੍ਹਾਂ ਦੀ ਲਵਸਟੋਰੀ ਕਿਸੇ ਅੰਜ਼ਾਮ ਤੱਕ ਨਹੀਂ ਪਹੁੰਚ ਸਕੀ।ਕਿਹਾ ਜਾਂਦਾ ਹੈ ਕਿ ਦੀਪਿਕਾ ਦੀ ਜ਼ਿੰਦਗੀ 'ਚ ਯੁਵਰਾਜ ਸਿੰਘ ਆ ਗਏ ਸੀ।

ਯੁਵਰਾਜ ਦੀ ਵਜ੍ਹਾ ਕਾਰਨ ਧੋਨੀ ਨੇ ਦੀਪਿਕਾ ਤੋਂ ਦੂਰੀ ਬਣਾ ਲਈ ਸੀ।ਹਾਲਾਂਕਿ ਇਸ 'ਤੇ ਦੀਪਿਕਾ, ਯੁਵਰਾਜ ਜਾਂ ਧੋਨੀ ਨੇ ਕਦੇ ਕੋਈ ਕਮੈਂਟ ਨਹੀਂ ਕੀਤਾ।

ਇਸਦੇ ਬਾਅਦ 2010 'ਚ ਧੋਨੀ ਨੇ ਸਾਕਸ਼ੀ ਨਾਲ ਵਿਆਹ ਕੀਤਾ।2018 'ਚ ਦੀਪਿਕਾ ਨੇ ਰਣਵੀਰ ਸਿੰਘ ਨਾਲ ਵਿਆਹ ਕੀਤਾ।

ਮਹਿੰਦਰ ਸਿੰਘ ਧੋਨੀ ਤੇ ਦੀਪਿਕਾ ਪਾਦੁਕੋਣ ਦੋਵੇਂ ਹੀ ਆਪਣੀ ਲਾਈਫ 'ਚ ਖੁਸ਼ ਹਨ।ਇਨ੍ਹਾਂ ਦੀ ਖੁਸ਼ੀ ਦੇਖਕੇ ਇਨਾਂ੍ਹ ਦੇ ਫੈਨਜ਼ ਵੀ ਖੁਸ਼ ਹਨ।