ਚਾਕਲੇਟੀ ਬੁਆਏ ਆਦਿੱਤਿਆ ਰਾਏ ਕਪੂਰ ਅੱਜਕੱਲ੍ਹ 13 ਸਾਲ ਛੋਟੀ ਅਨੰਨਿਆ ਪਾਂਡੇ ਨੂੰ ਡੇਟ ਕਰਨ ਦੀ ਵਜ੍ਹਾ ਤੋਂ ਸੁਰਖੀਆਂ 'ਚ ਆਏ ਹੋਏ ਹਨ।

ਪਰ ਅਜਿਹਾ ਪਹਿਲੀ ਵਾਰ ਨਹੀਂ ਹੋ ਰਿਹਾ ਹੈ, ਜਦੋਂ ਆਦਿੱਤਿਆ ਰਿਲੇਸ਼ਨਸ਼ਿਪ 'ਚ ਹੈ, ਇਸ ਤੋਂ ਪਹਿਲਾਂ ਹੀ ਐਕਟਰ ਕਈ ਐਕਟਰਸ ਨੂੰ ਡੇਟ ਕਰ ਚੁੱਕੇ ਹਨ।

ਇੱਕ ਵਾਰ ਤਾਂ ਆਦਿੱਤਿਆ ਦੀ ਵਜ੍ਹਾ ਨਾਲ ਰਣਵੀਰ ਸਿੰਘ ਤੇ ਧਰਮਿੰਦਰ ਦੀ ਬੇਟੀ ਅਹਾਨਾ ਦੇਓਲ ਦਾ ਬ੍ਰੇਕਅਪ ਨੂੰ ਗਿਆ ਸੀ।

ਆਹਨਾ ਨੂੰ ਆਦਿੱਤਿਆ ਰਾਏ ਕਪੂਰ ਨਾਲ ਪਿਆਰ ਹੋ ਗਿਆ ਸੀ।ਰਣਵੀਰ ਨੇ ਇਹ ਗੱਲ 'ਕਾਫੀ ਵਿਦ ਕਰਨ' 'ਚ ਦੱਸੀ ਸੀ।

ਰਣਵੀਰ ਨੇ ਆਹਨਾ ਦਾ ਨਾਮ ਲਏ ਬਿਨ੍ਹਾਂ ਕਿਹਾ ਸੀ ਕਿ ਮੈਂ ਇੱਕ ਲੜਕੀ ਦੇ ਲਈ ਪਾਗਲ ਸੀ, ਪਰ ਉਸਨੇ ਆਦਿੱਤਿਆ ਰਾਏ ਕਪੂਰ ਦੇ ਲਈ ਸਾਡਾ ਚਾਰ ਸਾਲ ਦਾ ਰਿਸ਼ਤਾ ਤੋੜ ਦਿੱਤਾ ਸੀ।

ਸਾਲ 2013 'ਚ ਫ਼ਿਲਮ ਆਈ ਸੀ 'ਆਸ਼ਿਕੀ' ਇਸਦੇ ਬਾਅਦ ਸ਼ਰਧਾ ਤੇ ਆਦਿਤਿਆ ਦੋਵੇਂ ਦੇ ਰਿਲੇਸ਼ਨਸ਼ਿਪ ਦੀਆਂ ਚਰਚਾਵਾਂ ਤੇਜ ਹੋਈਆਂ ਸੀ।ਪਰ ਦੋਵਾਂ ਨੇ ਆਪਣੇ ਰਾਸਤੇ ਵੱਖ ਕਰ ਲਏ ਸੀ।

ਜਦੋਂ ਆਦਿੱਤਿਆ ਵੀਜ਼ੇ ਹੋਇਆ ਕਰਦੇ ਸੀ ਤਾਂ ਉਨ੍ਹਾਂ ਦਾ ਦਿਲ ਰਿਆ ਚਕਰਵਤੀ 'ਤੇ ਆ ਗਿਆ ਸੀ।ਕੁਝ ਸਮਾਂ ਡੇਟ ਕਰਨ ਦੇ ਬਾਅਦ ਦੋਵਾਂ ਵੱਖ ਹੋ ਗਏ ਸੀ।

ਫ਼ਿਲਮ 'ਫਿਤੂਰ' ਦੇ ਬਾਅਦ ਕਟਰੀਨਾ ਤੇ ਆਦਿਤਿਆ ਦੇ ਰੋਮਾਂਸ ਦੀਆਂ ਖ਼ਬਰਾਂ ਦੂਰ ਤੱਕ ਫੈਲੀਆਂ ਸੀ 'ਤੇ ਰਿਸ਼ਤਾ ਜ਼ਿਆਦਾ ਲੰਬਾ ਸਮੇਂ ਤੱਕ ਨਹੀਂ ਟਿਕਿਆ।

'ਕਾਫੀ ਵਿਦ ਕਰਨ' 'ਚ ਅਨੰਨਿਆ ਨੇ ਕਿਹਾ ਸੀ ਕਿ ਉਨ੍ਹਾਂ ਨੇ ਆਦਿਤਿਆ 'ਤੇ ਕਰਸ਼ ਹੈ।ਉਸਦੇ ਬਾਅਦ ਦੋਵੇਂ ਦੇ ਰਿਲੇਸ਼ਨਸ਼ਿਪ ਦੀਆਂ ਖ਼ਬਰਾਂ ਆਉਣ ਲੱਗੀਆਂ।