ਬਾਦਾਮ ਸਿਹਤ ਦੇ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ।ਇਸ 'ਚ ਵਿਟਾਮਿਨ ਏ, ਬੀ, ਸੀ,ਈ ਤੇ ਮੈਗਨੀਸ਼ੀਅਮ, ਫਾਸਫੋਰਸ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ।

ਦੂਜੇ, ਪਾਸੇ ਜੇਕਰ ਤੁਸੀਂ ਸਹੀ ਤਰੀਕੇ ਨਾਲ ਬਾਦਾਮ ਦਾ ਸੇਵਨ ਕਰਦੇ ਹੋ, ਤਾਂ ਇਸ ਨਾਲ ਤੁਹਾਡੀ ਯਾਦਦਾਸ਼ਤ ਤੇ ਦਿਮਾਗ ਦੋਵੇਂ ਤੇਜ ਹੁੰਦੇ ਹਨ।

ਦਰਅਸਲ, ਬਾਦਾਮ ਖਾਣ ਦਾ ਵੀ ਇੱਕ ਸਹੀ ਤਰੀਕਾ ਹੁੰਦਾ ਹੈ।ਸਹੀ ਤਰੀਕੇ ਨਾਲ ਬਾਦਾਮ ਖਾਣ ਨਾਲ ਇਸਦਾ ਭਰਪੂਰ ਫਾਇਦਾ ਮਿਲਦਾ ਹੈ।

ਤੁਹਾਨੂੰ ਬਾਦਾਮ ਦਾ ਸੇਵਨ ਕਰਨ ਤੋਂ ਪਹਿਲਾਂ ਉਸ ਨੂੰ ਰਾਤਭਰ ਪਾਣੀ 'ਚ ਭਿਓਂ ਕੇ ਰੱਖਣਾ ਚਾਹੀਦਾ ਤੇ ਸਵੇਰੇ ਖਾਲੀ ਪੇਟ ਇਸ ਨੂੰ ਖਾਣਾ ਚਾਹੀਦਾ।ਬਾਦਾਮ ਭਿਉਣ ਨਾਲ ਉਸਦੀ ਤਾਸੀਰ ਠੰਡੀ ਹੋ ਜਾਂਦੀ ਹੈ।ਜਿਸ ਨਾਲ ਤੁਸੀਂ ਗਰਮੀਆਂ 'ਚ ਵੀ ਇਸਦਾ ਸੇਵਨ ਕਰ ਸਕਦੇ ਹੋ।

ਬਾਦਾਮ 'ਚ ਕਾਫੀ ਮਾਤਰਾ 'ਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜਿਸ ਨਾਲ ਸਾਡਾ ਪਾਚਨ ਤੰਤਰ ਸਹੀ ਰਹਿੰਦਾ ਹੈ ਤੇ ਅਸੀਂ ਬੀਮਾਰੀਆਂ ਤੋਂ ਵੀ ਬਚੇ ਰਹਿੰਦੇ ਹਨ।

ਬਾਦਾਮ 'ਚ ਫਾਈਬਰ ਮਾਤਰਾ ਵੀ ਕਾਫੀ ਜਿਆਦਾ ਪਾਈ ਜਾਂਦੀ ਹੈ।ਇਸ ਨੂੰ ਖਾਣ ਨਾਲ ਤੁਹਾਡਾ ਪੇਟ ਲੰਬੇ ਸਮੇਂ ਤਕ ਭਰਿਆ ਰਹਿੰਦਾ ਹੈ।ਜੋ ਸਾਡਾ ਭਾਰ ਘਟ ਕਰਨ 'ਚ ਵੀ ਮਦਦ ਕਰਦਾ ਹੈ।

ਇਸ 'ਚ ਮੌਜੂਦ ਵਿਟਾਮਿਨ ਈ ਦੇ ਜਰੀਏ ਚਿਹਰੇ 'ਤੇ ਝੁਰੜੀਆਂ ਤੇ ਫਾਈਨ ਲਾਈਨਸ ਦੀ ਸਮੱਸਿਆ ਵੀ ਦੂਰ ਰਹਿੰਦੀ ਹੈ।

ਬਾਦਾਮ 'ਚ ਫਾਸਫੋਰਸ ਵੀ ਹੁੰਦਾ ਹੈ, ਜੋ ਸਾਡੀਆਂ ਹੱਡੀਆਂ ਤੇ ਦੰਦਾਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ।