ਵਿਟਾਮਿਨ ਬੀ12 ਇੱਕ ਮਹੱਤਵਪੂਰਨ ਪੋਸ਼ਕ ਤੱਤ ਹੈ ਜੋ ਸਾਡੇ ਸਰੀਰ ਦੇ ਲਈ ਜ਼ਰੂਰੀ ਹੈ।ਇਹ ਵਿਟਾਮਿਨ ਸਾਡੇ ਸਰੀਰਕ ਤੇ ਮਾਨਸਿਕ ਸਿਹਤ ਲਈ ਬਹੁਤ ਮਹੱਤਵਪੂਰਨ ਰੋਲ ਨਿਭਾਉਂਦਾ ਹੈ

ਵਿਟਾਮਿਨ ਬੀ12 ਦਾ ਮੁੱਖ ਕੰਮ ਹੀਮੋਗਲੋਬਿਨ ਦੇ ਨਿਰਮਾਣ 'ਚ ਮਦਦ ਕਰਨਾ ਹੈ।ਇਹ ਹੀਮੋਗਲੋਬਿਨ ਦੇ ਰੂਪ 'ਚ ਜਾਣ ਵਾਲੇ ਬਲੱਡ ਸੈਲਸ ਦੇ ਨਿਰਮਾਣ 'ਚ ਯੋਗਦਾਨ ਦਿੰਦਾ ਹੈ, ਜੋ ਸਾਡੇ ਸਰੀਰ 'ਚ ਆਕਸੀਜਨ ਨੂੰ ਪਹੁੰਚਾਉਣ ਤੇ ਉਸ ਨੂੰ ਉਪਯੋਗ ਕਰਨ 'ਚ ਮਦਦ ਕਰਦੇ ਹਨ

ਬੀ12 ਦੀ ਕਮੀ ਦੇ ਮੁਖ ਲੱਛਣ ਸਰੀਰਕ ਥਕਾਣ, ਕਮਜ਼ੋਰੀ, ਚੱਕਰ ਆਉਣਾ, ਸਾਹ ਲੈਣ 'ਚ ਤਕਲੀਫ, ਅਕਸਰ ਠੀਕ ਨਾਲ ਚਲ ਨਾ ਪਾਉਣਾ, ਮੂਡ 'ਚ ਬਦਲਾਅ ਤੇ ਯਾਦਦਾਸ਼ਤ 'ਚ ਕਮੀ ਹੋ ਸਕਦੀ ਹੈ

ਬੀ12 ਕੁਦਰਤੀ ਰੂਪ ਨਾਲ ਨਾਨ-ਵੈੱਜ਼ ਫੂਡ 'ਚ ਪਾਇਆ ਜਾਂਦਾ ਹੈ।ਹਾਲਾਂਕਿ ਜੇਕਰ ਤੁਸੀਂ ਨਾਨ ਵੇਜ ਫੂਡ ਨਹੀਂ ਖਾਂਦੇ ਹੋ ਤਾਂ ਅਜ ਅਸੀਂ ਤੁਹਾਨੂੰ 8 ਸ਼ਾਕਾਹਾਰੀ ਫੂਡ ਦੇ ਬਾਰੇ ਦੱਸਾਂਗੇ

ਦੁੱਧ, ਪਨੀਰ, ਦਹੀਂ ਤੇ ਹੋਰ ਡੇਅਰੀ ਉਤਪਾਦ ਸ਼ਾਕਾਹਾਰੀਆਂ ਲਈ ਵਿਟਾਮਿਨ ਬੀ12 ਦੇ ਚੰਗੇ ਸੋਰਸ ਹਨ

ਕੁਝ ਫੋਰਟੀਫਾਈਡ ਪਲਾਂਟ-ਬੇਸਡ ਦੁੱਧ ਦੇ ਵਿਕਲਪ ਹਨ ਸੋਇਆ ਦੁੱਧ, ਬਾਦਾਮ ਦਾ ਦੁੱਧ ਜਾਂ ਜਈ ਦਾ ਦੁੱਧਮ ਜਿਸ 'ਚ ਵਿਟਾਮਿਨਬੀ12 ਪਾਇਆ ਜਾਂਦਾ ਹੈ।ਇਹ ਸੁਨਿਸ਼ਚਿਤ ਕਰਨ ਲਈ ਲੇਬਲ ਦੀ ਜਾਂਚ ਕਰੋ ਕਿ ਉਨਾਂ੍ਹ 'ਚ ਪ੍ਰਾਪਤ ਮਾਤਰਾ ਹੈ

ਯੀਸਟ ਸ਼ਾਕਾਹਾਰੀ ਖਾਣਾ ਪਕਾਉਣ 'ਚ ਇੱਕ ਲੋਕਪ੍ਰਿਯ ਇੰਗ੍ਰੀਡਿਐਂਟ ਹੈ ਤੇ ਪਨੀਰ ਵਰਗਾ ਸਵਾਦ ਮਿਲਦਾ ਹੈ

ਕਈ ਬ੍ਰੇਕਫਾਸਟ ਸੀਰੀਅਲ ਵਿਟਾਮਿਨ ਬੀ12 ਦੇ ਨਾਲ ਫੋਰਟੀਫਾਈਡ ਹੁੰਦੇ ਹਨ।ਅਜਿਹੇ ਅਨਾਜਾਂ ਦੀ ਤਲਾਸ਼ ਕਰੋ ਜਿਨ੍ਹਾਂ ਦੇ ਲੇਬਲ 'ਤੇ ਵਿਟਾਮਿਨ ਬੀ12 ਦਾ ਉਲੇਖ ਹੈ

ਮਸ਼ਰੂਮ ਦੀਆਂ ਕੁਝ ਕਿਸਮਾਂ 'ਚ ਸੁਭਾਵਿਕ ਰੂਪ ਨਾਲ ਵਿਟਾਮਿਨ ਬੀ12 ਹੁੰਦਾ ਹੈ।ਇਨ੍ਹਾਂ ਨੂੰ ਆਪਣੀ ਡਾਈਟ 'ਚ ਸ਼ਾਮਿਲ ਕਰਨ ਨਾਲ ਤੁਹਾਡੇ ਬੀ12 ਸੇਵਨ 'ਚ ਯੋਗਦਾਨ ਹੋ ਸਕਦਾ ਹੈ

ਸਿਪਰੂਲਿਨਾ ਇੱਕ ਨੀਲਾ-ਹਰਾ-ਸ਼ੈਵਾਲ ਹੈ ਜਿਸਦਾ ਅਕਸਰ ਡਾਇਟਰੀ ਸਪਲੀਮੈਂਟ ਦੇ ਰੂਪ 'ਚ ਸੇਵਨ ਕੀਤਾ ਜਾਂਦਾ ਹੈ, ਇਹ ਵਿਟਾਮਿਨ ਬੀ12 ਸਮੇਤ ਵੱਖ ਵੱਖ ਪੋਸ਼ਕ ਤੱਤਾਂ ਨਾਲ ਭਰਪੂਰ ਹੈ, ਜੋ ਇਸ ਨੂੰ ਸ਼ਾਕਾਹਾਰੀਆਂ ਦੇ ਲਈ ਇੱਕ ਵਧੀਆ ਵਿਕਲਪ ਬਣਾਉਂਦਾ ਹੈ।