ਅੰਬ ਦੇ ਪ੍ਰੇਮੀ ਸਾਰਾ ਸਾਲ ਉਡੀਕ ਕਰਦੇ ਹਨ ਕਿ ਕਦੋਂ ਉਹ ਅੰਬ ਖਾਣਗੇ। ਅੰਬ ਨੂੰ ਆਪਣੇ ਸੁਆਦ ਕਾਰਨ ਫਲ਼ਾ ਦਾ ਰਾਜਾ ਕਿਹਾ ਜਾਂਦਾ ਹੈ। ਅੰਬ ਦੀ ਇਕ ਹੋਰ ਚੰਗੀ ਗੱਲ ਇਹ ਹੈ ਕਿ ਇਸ ਨੂੰ ਕੱਟਕੇ ਖਾਣ ਤੋਂ ਇਲਾਵਾ ਤੁਸੀਂ ਸ਼ੇਕ, ਪੁਡਿੰਗ, ਆਮਰਸ ਅਤੇ ਅਚਾਰ ਸਮੇਤ ਹੋਰ ਚੀਜ਼ਾਂ ਵੀ ਤਿਆਰ ਕਰ ਸਕਦੇ ਹੋ।

ਹਾਲਾਂਕਿ ਅੰਬ ਸਿਹਤ ਲਾਭਾਂ ਨਾਲ ਭਰੇ ਹੋਏ ਹਨ ਪਰ ਬਹੁਤ ਜ਼ਿਆਦਾ ਕਿਸੇ ਵੀ ਚੀਜ਼ ਦਾ ਉਲਟਾ ਅਸਰ ਹੋ ਸਕਦਾ ਹੈ। ਹਾਂ, ਤੁਸੀਂ ਸਹੀ ਹੋ, ਅੰਬ ਦੇ ਵੀ ਕੁਝ ਮਾੜੇ ਪ੍ਰਭਾਵ ਹੁੰਦੇ ਹਨ। ਇਸ ਲਈ ਤੁਹਾਨੂੰ ਇਸ ਫਲ਼ ਨੂੰ ਜ਼ਿਆਦਾ ਖਾਣ ਦੇ ਕੁਝ ਸੰਭਾਵਿਤ ਨੁਕਸਾਨਾਂ ਤੋਂ ਜਾਣੂ ਹੋਣਾ ਚਾਹੀਦਾ ਹੈ।

ਅੰਬ ਆਪਣੇ ਖੱਟੇ-ਮਿੱਠੇ ਸਵਾਦ ਲਈ ਪ੍ਰਸਿੱਧ ਹਨ ਪਰ ਉਨ੍ਹਾਂ ਵਿੱਚ ਖੰਡ ਦੀ ਮਾਤਰਾ ਵਧੇਰੇ ਹੁੰਦੀ ਹੈ, ਜੋ ਸ਼ੂਗਰ ਵਾਲੇ ਲੋਕਾਂ ਲਈ ਨੁਕਸਾਨਦੇਹ ਹੋ ਸਕਦੀ ਹੈ। ਅੰਬ ਬਲੱਡ ਸ਼ੂਗਰ ਲੈਵਲ ਨੂੰ ਵਧਾ ਸਕਦਾ ਹੈ। ਇਸ ਲਈ ਸ਼ੂਗਰ ਦੇ ਰੋਗੀਆਂ ਨੂੰ ਅੰਬ ਖਾਣ ਤੋਂ ਪਹਿਲਾਂ ਆਪਣੇ ਡਾਕਟਰ ਤੋਂ ਜ਼ਰੂਰ ਜਾਂਚ ਕਰਵਾਉਣੀ ਚਾਹੀਦੀ ਹੈ।

ਬਹੁਤ ਜ਼ਿਆਦਾ ਅੰਬ ਖਾਣ ਨਾਲ ਆਂਤੜੀਆਂ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਕੋਈ ਵੀ ਫਲ਼ ਜਿਸ ਵਿੱਚ ਉੱਚ ਫਾਈਬਰ ਸਮੱਗਰੀ ਹੁੰਦੀ ਹੈ, ਸੰਭਾਵੀ ਤੌਰ 'ਤੇ ਦਸਤ ਦਾ ਕਾਰਨ ਬਣ ਸਕਦਾ ਹੈ। ਇਸ ਲਈ ਜ਼ਿਆਦਾ ਅੰਬ ਖਾਣ ਤੋਂ ਆਪਣੇ ਆਪ ਨੂੰ ਰੋਕ ਲੈਣਾ ਚਾਹੀਦਾ ਹੈ।

ਅੰਬ ਕੁਦਰਤੀ ਸ਼ੱਕਰ ਨਾਲ ਭਰਪੂਰ ਹੁੰਦੇ ਹਨ ਅਤੇ ਇਸ ਵਿਚ ਕੈਲੋਰੀ ਜ਼ਿਆਦਾ ਹੁੰਦੀ ਹੈ ਜੋ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਲਈ ਨੁਕਸਾਨਦੇਹ ਹੋ ਸਕਦੀ ਹੈ। ਇਸ ਲਈ ਸਰੀਰ ਨੂੰ ਚੰਗਾ ਬਣਾਏ ਰੱਖਣ ਲਈ ਜ਼ਿਆਦਾ ਅੰਬ ਨਾ ਖਾਓ।

ਅੰਬਾਂ ਵਿੱਚ ਕੈਮੀਕਲ ਯੂਰੂਸ਼ੀਓਲ ਹੁੰਦਾ ਹੈ, ਇਸ ਲਈ ਜਿਨ੍ਹਾਂ ਲੋਕਾਂ ਵਿੱਚ ਇਸ ਰਸਾਇਣ ਲਈ ਘੱਟ ਸਹਿਣਸ਼ੀਲਤਾ ਹੁੰਦੀ ਹੈ ਉਨ੍ਹਾਂ ਨੂੰ ਚਮੜੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਇਸ ਨਾਲ ਖਾਰਸ਼, ਐਲਰਜੀ, ਨੱਕ ਵਗਣਾ, ਪੇਟ ਦਰਦ ਵਰਗੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ।

ਇੱਕ ਅਧਿਐਨ ਦੇ ਅਨੁਸਾਰ, ਅੰਬ ਵਿੱਚ ਗਲੂਕੋਜ਼ ਨਾਲੋਂ ਜ਼ਿਆਦਾ ਫਰਕਟੋਜ਼ ਹੁੰਦਾ ਹੈ, ਜੋ ਸਰੀਰ ਵਿੱਚ ਇੱਕ ਅਸੰਤੁਲਨ ਪੈਦਾ ਕਰ ਸਕਦਾ ਹੈ

 ਜਿਸ ਨਾਲ ਫਰੂਟੋਜ਼ ਨੂੰ ਜਜ਼ਬ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਹ ਸਥਿਤੀ ਪੇਟ ਫੁੱਲਣ ਅਤੇ ਹੋਰ ਪਾਚਨ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ।