ਬਾਲੀਵੁੱਡ ਐਕਟਰਸ ਜਾਨ੍ਹਵੀ ਕਪੂਰ ਨੇ ਬੀਤੀ ਰਾਤ ਦਿੱਲੀ ਵਿੱਚ ਇੱਕ ਫੈਸ਼ਨ ਸ਼ੋਅ ਦੌਰਾਨ ਆਪਣੀ ਖੂਬਸੂਰਤੀ ਨਾਲ ਲੋਕਾਂ ਨੂੰ ਹੈਰਾਨ ਕਰ ਦਿੱਤਾ। ਜਾਨ੍ਹਵੀ ਨੇ ਸੀਨ ਬਲੂ ਲਹਿੰਗਾ ਪਾ ਕੇ ਰੈਂਪ ‘ਤੇ ਅਜਿਹਾ ਅੰਦਾਜ਼ ਦਿਖਾਇਆ ਹੈ
ਬਾਲੀਵੁੱਡ ਸਟਾਰ ਜਾਨ੍ਹਵੀ ਨੇ ਹਾਲ ਹੀ ਵਿੱਚ ਇੰਡੀਆ ਕਾਊਚਰ ਵੀਕ 2023 ਵਿੱਚ ਹਿੱਸਾ ਲਿਆ। ਜਿੱਥੇ ਉਹ ਬਹੁਤ ਹੀ ਖੂਬਸੂਰਤ ਬਲੂ ਸ਼ਿਮਰੀ ਲਹਿੰਗਾ ਵਿੱਚ ਰੈਂਪ ਵਾਕ ਕਰਦੀ ਨਜ਼ਰ ਆਈ।
ਜਾਨ੍ਹਵੀ ਨੇ ਨੀਲੇ ਰੰਗ ਦਾ ਲਹਿੰਗਾ ਟ੍ਰੈਡਿਸ਼ਨਲ ਆਊਟਫਿੱਟ ‘ਚ ਬੋਲਡਨੈੱਸ ਦਾ ਤੜਕਾ ਲਗਾਇਆ। ਜਾਨ੍ਹਵੀ ਕਪੂਰ ਇੱਕ ਫੈਸ਼ਨ ਸ਼ੋਅ ਵਿੱਚ ਇੱਕ ਬਰਲੇਟ ਸਟਾਈਲ ਬਲਾਊਜ਼
ਪਹਿਨ ਕੇ, ਦੁਪੱਟੇ ਨੂੰ ਮੋਢਿਆਂ ‘ਤੇ ਪਿਛਲੇ ਪਾਸੇ ਤੋਂ ਲਟਕਾਉਂਦੀ ਨਜ਼ਰ ਆਈ। ਜਿਸ ਤੋਂ ਬਾਅਦ ਐਕਟਰਸ ਜਾਨ੍ਹਵੀ ਕਪੂਰ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅੱਗ ਵਾਂਗ ਫੈਲ ਗਈਆਂ।
ਇਸ ਦੌਰਾਨ ਜਾਨ੍ਹਵੀ ਨੀਲੇ ਰੰਗ ਦੇ ਇਸ ਲਹਿੰਗਾ ਵਿੱਚ ਬਹੁਤ ਹੀ ਖੂਬਸੂਰਤ ਅਤੇ ਸ਼ਾਨਦਾਰ ਲੱਗ ਰਹੀ ਸੀ। ਜਿਸ ਦੀਆਂ ਤਸਵੀਰਾਂ ਆਉਂਦੇ ਹੀ ਛਾਅ ਗਈਆਂ।
ਇਸ ਦੌਰਾਨ ਜਾਨ੍ਹਵੀ ਕਪੂਰ ਰੈਂਪ ‘ਤੇ ਇੱਕ ਤੋਂ ਵਧ ਕੇ ਇੱਕ ਪੋਜ਼ ਦਿੰਦੀ ਨਜ਼ਰ ਆਈ। ਐਕਟਰਸ ਦੀ ਰੈਂਪ ਵਾਕ ਆਤਮਵਿਸ਼ਵਾਸ ਨਾਲ ਭਰਪੂਰ ਸੀ।
ਉਸ ਦਾ ਹਰ ਸਟਾਈਲ ਬਹੁਤ ਹੀ ਖੂਬਸੂਰਤ ਅਤੇ ਕਾਤਲਾਨਾ ਸੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਆਉਂਦੇ ਹੀ ਵਾਇਰਲ ਹੋ ਗਈਆਂ।
ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਉਸ ਦੇ ਫੈਨਸ ਉਸ ਦੀ ਖੂਬਸੂਰਤੀ ਦੀਆਂ ਤਾਰੀਫਾਂ ਕਰਦੇ ਨਹੀਂ ਥੱਕ ਰਹੇ ਹਨ।
ਜਾਨ੍ਹਵੀ ਕਪੂਰ ਨੇ ਆਪਣੇ ਵਾਲਾਂ ਨੂੰ ਸਾਈਡ ਪਾਰਟੀਸ਼ਨ ਦੇ ਕੇ ਨਿਊਡ ਮੇਕਅੱਪ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ।
ਜਾਨ੍ਹਵੀ ਕਪੂਰ ਮਸ਼ਹੂਰ ਫੈਸ਼ਨ ਡਿਜ਼ਾਈਨਰ ਗੌਰਵ ਗੁਪਤਾ ਦੇ ਸ਼ੋਅ ਲਈ ਸ਼ੋਅ ਸਟਾਪਰ ਬਣੀ। ਜਿਸ ‘ਚ ਐਕਟਰਸ ਨੇ ਫੈਨਸ ਨੂੰ ਆਪਣਾ ਦੀਵਾਨਾ ਬਣਾ ਦਿੱਤਾ।