ਤੁਸੀਂ ਕਿੰਨੇ ਵੀ ਹੈਲਥ ਕਾਂਸ਼ੀਆਂਸ ਕਿਉਂ ਨਾ ਹੋਵੋ, ਪਰ ਸਾਡੇ ਸਰੀਰ 'ਚ ਕਿਸੇ ਨਾ ਕਿਸੇ ਤਰੀਕੇ ਤੇਲ ਦੀ ਮਾਤਰਾ ਵੱਧਣ ਲੱਗਦੀ ਹੈ।
ਅਕਸਰ ਅਸੀਂ ਰੋਜ਼ਾਨਾ ਅਧਿਕ ਮਾਤਰਾ 'ਚ ਫ੍ਰੈਂਚ ਫ੍ਰਾਈਜ਼, ਬਰਗਰ, ਸਮੋਸਾ ਵਰਗੀਆਂ ਚੀਜ਼ਾਂ ਖਾ ਹੀ ਲੈਂਦੇ ਹਾਂ।
ਜਿਸ ਨਾਲ ਭਾਰ ਵੱਧਣ, ਕੋਲੈਸਟ੍ਰਾੱਲ ਲੈਵਲ ਤੇ ਬਲੱਡ ਪ੍ਰੈਸ਼ਰ ਵੱਧਣ ਦੇ ਨਾਲ ਡਾਇਬਟੀਜ਼ ਤੇ ਹਾਰਟ ਡਿਸੀਜ਼ ਦਾ ਖਤਰਾ ਵੱਧਦਾ ਹੈ।
ਜੇਕਰ ਤੁਸੀਂ ਬਹੁਤ ਜ਼ਿਆਦਾ ਫੂਡ ਖਾ ਰਹੇ ਹੋ, ਤਾਂ ਕੁਝ ਨਿਯਮਾਂ ਦਾ ਪਾਲਨ ਕਰਕੇ ਇਸਦੇ ਹਾਨੀਕਾਰਨ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ।
ਜੇਕਰ ਤੁਸੀਂ ਲੋੜ ਤੋਂ ਜ਼ਿਆਦਾ ਆਇਲੀ ਫੂਡ ਖਾ ਲਿਆ ਹੈ, ਤਾਂ ਗੁਣਗੁਨੇ ਪਾਣੀ ਦਾ ਸੇਵਨ ਕਰੋ।
ਪੋਸ਼ਕ ਤੱਤਾਂ ਦੀ ਕਮੀ ਨੂੰ ਪੂਰੀ ਕਰਨ ਦੇ ਲਈ ਭੋਜਨ ਦੀ ਸ਼ੁਰੂਆਤ ਇਕ ਕਟੋਰੀ ਸਲਾਦ ਤੇ ਤਾਜ਼ੀ ਸਬਜ਼ੀਆਂ ਨਾਲ ਕਰਨੀ ਚਾਹੀਦੀ।
ਕੁਝ ਵੀ ਆਇਲੀ ਖਾਣ ਤੋਂ ਬਾਅਡ ਡਿਟਾਕਸ ਡ੍ਰਿੰਕਸ ਲੈਣ ਨਾਲ ਸਿਸਟਮ 'ਚ ਜਮਾ ਹੋਣ ਵਾਲੇ ਵਿਸ਼ੈਲੇ ਪਦਾਰਥ ਤੁਰੰਤ ਬਾਹਰ ਨਿਕਲ ਜਾਂਦੇ ਹਨ।
ਆਇਲੀ ਫੂਡ ਖਾਣ ਤੋਂ ਬਾਅਦ ਇਕ ਕੱਪ ਦਹੀਂ ਖਾਣ ਨਾਲ ਬਹੁਤ ਆਰਾਮ ਮਿਲੇਗਾ।
ਆਇਲੀ ਫੂਡਸ ਬਹੁਤ ਵਧੇਰੇ ਖਾ ਲਿਆ ਹੈ ਤਾਂ ਤੁਸੀਂ ਥੋੜ੍ਹੀ ਦੇਰ ਟਹਿਲ ਲਓ।