ਸਫੇਦ ਕੱਦੂ ਦਾ ਜੂਸ ਬਾਡੀ ਨੂੰ ਡੀਟਾਕਸ ਕਰਨ 'ਚ ਮਦਦਗਾਰ ਹੁੰਦਾ ਹੈ।
ਇਸ ਜੂਸ ਨਾਲ ਇਮਿਊਨਿਟੀ ਨੂੰ ਵਧਾਉਣ 'ਚ ਮਦਦ ਮਿਲਦੀ ਹੈ।
ਇਹ ਜੂਸ ਗਰਮੀਆਂ 'ਚ ਸਰੀਰ ਨੂੰ ਹਾਈਡ੍ਰੇਟੇਡ ਬਣਾਈ ਰੱਖਦਾ ਹੈ
ਸਫੇਦ ਕੱਦੂ ਵਧਦੇ ਭਾਰ ਨੂੰ ਕਮਰੋਲ ਕਰਨ 'ਚ ਸਹਾਇਕ ਹੁੰਦਾ ਹੈ
ਸਫੇਦ ਕੱਦੂ ਨਾਲ ਪਾਚਨ ਨੂੰ ਦੁਰੁਸਤ ਬਣਾਏ ਰੱਖਣ 'ਚ ਮਦਦ ਮਿਲਦੀ।
ਇਸਦੇ ਲਈ ਤੁਹਾਨੂੰ ਇਕ ਸਫੇਦ ਕੱਦੂ, ਇੱਕ ਛੋਟੇ ਨਿੰਬੂ ਦਾ ਰਸ ਤੇ ਧਨੀਆ ਗਾਰਨਿਸ਼ ਲਈ ਚਾਹੀਦਾ
ਸਫੇਦ ਕੱਦੂ ਦਾ ਜੂਸ ਬਣਾਉਣ ਦੇ ਲਈ ਤੁਸੀਂ ਸਭ ਤੋਂ ਪਹਿਲਾਂ 1 ਸਫੇਦ ਕੱਦੂ ਲਓ।
ਫਿਰ ਤੁਸੀਂ ਕੱਦੂ ਨੂੰ ਚੰਗੀ ਤਰ੍ਹਾਂ ਛਿੱਲ ਕੇ ਟੁਕੜਿਆਂ 'ਚ ਕੱਟ ਬਲ਼ੈਂਡਰ ਕਰੋ, ਇਸ ਤੋਂ ਬਾਅਦ ਤੁਸੀਂ ਬਲੈਂਡਰ 'ਚ ਇਕ ਛੋਟੇ ਨਿੰਬੂ ਦਾ ਰਸ ਪਾਓ
ਫਿਰ ਤੁਸੀਂ ਇਨ੍ਹਾਂ ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਬਲ਼ੈਂਡ ਕਰਕੇ ਪਤਲਾ ਜੂਸ ਬਣਾਓ
ਫਿਰ ਤੁਸੀਂ ਇਸ ਨੂੰ ਇਕ ਸਰਵਿੰਗ ਗਿਲਾਸ 'ਚ ਪਾ ਕੇ ਧਨੀਆ ਪੱਤੀ ਨਾਲ ਗਾਰਨਿਸ਼ ਕਰੋ,ਇਸ ਤੋਂ ਬਾਅਦ ਤੁਸੀਂ ਇਸ ਨੂੰ ਰੋਜ਼ਾਨਾ ਠੰਡਾ ਠੰਡਾ ਬਣਾ ਕੇ ਸੇਵਨ ਕਰੋ