‘ਸ਼ੇਵਿੰਗ ਤੋਂ ਕੀ ਪ੍ਰਾਬਲਮ’, ‘ਤੇ ਟਵੀਟ ਕਰਕੇ ਬੁਰੀ ਤਰ੍ਹਾਂ ਫਸੀ ਸ਼ਹਿਨਾਜ਼ ਗਿੱਲ…
ਸ਼ਹਿਨਾਜ਼ ਗਿੱਲ ਕਦੇ ਆਪਣੀਆਂ ਤਸਵੀਰਾਂ ਜਾਂ ਕਦੇ ਬਾਲੀਵੁੱਡ ਡੈਬਿਊ ‘ਚ ਆਉਣ ਦੇ ਨਾਲ ਚਰਚਾ ‘ਚ ਆ ਹੀ ਰਹਿੰਦੀ ਹੈ
ਅਜਿਹਾ ਕੋਈ ਦਿਨ ਨਹੀਂ ਹੁੰਦਾ ਜਦੋਂ ਸ਼ਹਿਨਾਜ਼ ਖਬਰਾਂ ਦਾ ਹਿੱਸਾ ਨਾ ਬਣੀ ਹੋਵੇ।ਸ਼ਹਿਨਾਜ਼ ਗਿੱਲ ਇੱਕ ਵਾਰ ਫਿਰ ਸੁਰਖੀਆਂ ‘ਚ ਆ ਗਈ ਹੈ ਤੇ ਇਸ ਵਾਰ ਉਨ੍ਹਾਂ ਦਾ ਇੱਕ ਟਵੀਟ ਵਜ੍ਹਾ ਬਣਿਆ ਹੈ।
ਸ਼ਹਿਨਾਜ਼ ਨੂੰ ਉਨ੍ਹਾਂ ਦੇ ਇੱਕ ਟਵੀਟ ਦੇ ਚੱਲਦਿਆਂ ਬੁਰੀ ਤਰ੍ਹਾਂ ਟ੍ਰੋਲ ਕੀਤਾ ਜਾ ਰਿਹਾ ਹੈ।ਦਰਅਸਲ ਸਤੰਬਰ ਦੇ ਪਹਿਲੇ ਸ਼ਨੀਵਾਰ ਨੂੰ ਵਰਲਡ ਬਿਅਰਡ ਡੇ ਹੁੰਦਾ ਹੈ।ਇਸ ਦਿਨ ‘ਤੇ ਸ਼ਹਿਨਾਜ਼ ਗਿੱਲ ਨੇ ਇੱਕ ਟਵੀਟ ਕਰਕੇ ਮੁਸੀਬਤ ਮੁੱਲ ਲੈ ਲਈ ਹੈ।
ਇਸ ਤੋਂ ਬਾਅਦ ਉਹ ਟ੍ਰੋਲਸ ਦੇ ਨਿਸ਼ਾਨੇ ‘ਚ ਆ ਗਈ ਹੈ।ਸ਼ਹਿਨਾਜ਼ ਗਿੱਲ ਨੇ ਵਰਲਡ ਬਿਅਰਡ ਡੇਅ ਮੌਕੇ ‘ਤੇ ਆਪਣੇ ਟਵਿੱਟਰ ਹੈਂਡਲ ‘ਤੇ ਲਿਖਿਆ, ‘ਦਾੜੀ ਦੇ ਬਾਰੇ ਸਭ ਕੀ ਪ੍ਰਚਾਰ ਹੈ ਹੁਣ ਇਸਦਾ ਆਪਣਾ ਦਿਨ ਹੋ ਗਿਆ ਹੈ।ਸ਼ੇਵਿੰਗ ਤੋਂ ਕੀ ਪ੍ਰਾਬਲਸ ਹੈ?
ਲੋਕਾਂ ਨੇ ਇੱਥੋਂ ਤੱਕ ਉਨ੍ਹਾਂ ਦੇ ਪੰਜਾਬੀ ਹੋਣ ‘ਤੇ ਸਵਾਲ ਖੜਾ ਕੀਤਾ।ਲੋਕਾਂ ਦਾ ਕਹਿਣਾ ਸੀ ਕਿ ਉਹ ਪੰਜਾਬੀ ਹੁੰਦੇ ਹੋਏ ਵੀ ਇਸ ਤਰ੍ਹਾਂ ਨਾਲ ਗੱਲ ਕਰ ਰਹੀ ਹੈ।
ਇੱਕ ਯੂਜ਼ਰ ਨੇ ਕਿਹਾ ਪੰਜਾਬ ‘ਚ ਦਾੜੀ ਦਾ ਸਨਮਾਨ ਕੀਤਾ ਜਾਂਦਾ ਹੈ ਤੇ ਤੁਸੀਂ ਉਥੋਂ ਹੀ ਹੋ।ਸ਼ਹਿਨਾਜ ਦੇ ਇਸ ਟਵੀਟ ਨਾਲ ਉਸ ਨੂੰ ਲੋਕਾਂ ਤੋਂ ਖਰੀਆਂ ਖੋਟੀਆਂ ਸੁਣਨ ਨੂੰ ਮਿਲੀਆਂ
ਇਸ ਤਰ੍ਹਾਂ ਦੀਆਂ ਹੋਰ ਸਟੋਰੀਆਂ ਦੇਖਣ ਲਈ ਲਿੰਕ 'ਤੇ ਕਲਿੱਕ ਕਰੋ