ਕਿੰਗ ਚਾਰਲਸ ਦੀ ਬਾਦਸ਼ਾਹਤ ਦਾ ਅੱਜ ਕੀਤਾ ਜਾਵੇਗਾ ਐਲਾਨ
ਕਿੰਗ ਚਾਰਲਸ III ਨੂੰ ਅੱਜ ਸੇਂਟ ਜੇਮਸ ਪੈਲੇਸ ਵਿੱਚ ਇਤਿਹਾਸਕ ਸਮਾਰੋਹ ਦੌਰਾਨ ਅਧਿਕਾਰਤ ਤੌਰ ‘ਤੇ ਬਰਤਾਨੀਆ ਦਾ ਸਮਰਾਟ ਐਲਾਨਿਆਂ ਜਾਵੇਗਾ।
ਇਹ ਨਵੇਂ ਬਾਦਸ਼ਾਹ ਦੀ ਤਾਜਪੋਸ਼ੀ ਦਾ ਜਨਤਕ ਐਲਾਨ ਹੈ।
ਮਹਾਰਾਣੀ ਐਲਿਜ਼ਾਬੈਥ ਦੋਇਮ ਦਾ ਸਭ ਤੋਂ ਵੱਡਾ ਪੁੱਤਰ 73 ਸਾਲਾ ਚਾਰਲਸ ਆਪਣੀ ਮਾਂ ਦੀ ਮੌਤ ਤੋਂ ਬਾਅਦ ਬਾਦਸ਼ਾਹ ਬਣ ਗਿਆ ਹੈ
ਤਾਜਪੋਸ਼ੀ ਕੌਂਸਲ ਦੀ ਮੀਟਿੰਗ ਰਵਾਇਤੀ ਤੌਰ ‘ਤੇ ਮਹਾਰਾਣੀ ਦੀ ਮੌਤ ਦੇ 24 ਘੰਟਿਆਂ ਦੇ ਅੰਦਰ ਬੁਲਾਈ ਜਾਂਦੀ ਹੈ
ਜਿਕਰਯੋਗ ਹੈ ਕਿ ਚਾਰਲਸ III ਦੇ ਨਵੇਂ ਸਿਰਲੇਖ ਦਾ ਜਨਤਕ ਤੌਰ ‘ਤੇ ਐਲਾਨ ਕਰਨ ਦੀ ਪ੍ਰਕਿਰਿਆ ਨੂੰ ਕਈ ਪੜਾਵਾਂ ਵਿਚ ਪੂਰਾ ਕੀਤਾ ਜਾਵੇਗਾ
ਤਾਜਪੋਸ਼ੀ ਕੌਂਸਲ ਵਿਚ ਸੀਨੀਅਰ ਕੈਬਨਿਟ ਮੰਤਰੀ, ਜੱਜ ਅਤੇ ਚਰਚ ਆਫ਼ ਇੰਗਲੈਂਡ ਦੇ ਲੋਕ ਸ਼ਾਮਲ ਹੁੰਦੇ ਹਨ
ਸਮਾਰੋਹ ਵਿਚ ਚਾਰਲਸ ਦੀ ਪਤਨੀ ਕੈਮਿਲਾ ਸ਼ਾਮਲ ਹੋਵੇਗੀ, ਜੋ ਹੁਣ ਕੁਈਨ ਕੰਸੋਰਟ ਬਣ ਗਈ ਹੈ।
SEE MORE ....