ਯੂਕਰੇਨ ਨੇ ਪੱਛਮੀ ਮੁਲਕਾਂ ਤੋਂ ਹਥਿਆਰ ਮੰਗੇ,ਕੀ ਰੂਸ ਜੰਗ ਤੋਂ ਪਿੱਛੇ ਹੋ ਰਿਹਾ ?

ਯੂਕਰੇਨ ਨੇ ਪੱਛਮੀ ਮੁਲਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਹਥਿਆਰ ਤੇਜ਼ੀ ਨਾਲ ਮੁਹੱਈਆ ਕਰਵਾਏ ਜਾਣ ਤਾਂ ਕਿ ਸੈਨਾ ਦਾ ਅੱਗੇ ਵਧਣਾ ਜਾਰੀ ਰਹੇ

ਜ਼ਿਕਰਯੋਗ ਹੈ ਕਿ ਰੂਸੀ ਫ਼ੌਜ ਸ਼ਨਿਚਰਵਾਰ ਤੋਂ ਯੂਕਰੇਨੀ ਇਲਾਕਾ ਛੱਡ ਕੇ ਪਿੱਛੇ ਹੱਟ ਰਹੀ ਹੈ

ਆਪਣੇ ਕਈ ਪਿੰਡਾਂ ਤੇ ਕਸਬਿਆਂ ਉਤੇ ਯੂਕਰੇਨ ਮੁੜ ਕਾਬਜ਼ ਹੋ ਗਿਆ ਹੈ

ਉੱਤਰ-ਪੂਰਬੀ ਖਾਰਕੀਵ ਖੇਤਰ ’ਚ ਲੜਾਈ ਹਾਲੇ ਵੀ ਜਾਰੀ ਹੈ

ਫ਼ੌਜੀ ਅਧਿਕਾਰੀਆਂ ਮੁਤਾਬਕ ਯੂਕਰੇਨੀ ਸੈਨਿਕ ਹੌਸਲੇ ਵਿਚ ਹਨ ਤੇ ਅੱਗੇ ਵੱਧ ਰਹੇ ਹਨ

ਯੂਕਰੇਨ ਨੇ ਕਿਹਾ ਕਿ ਉਹ ਖਾਰਕੀਵ ਤੇ ਹੋਰਨਾਂ ਖਿੱਤਿਆਂ ਨੂੰ ਪੂਰੀ ਤਰ੍ਹਾਂ ਰੂਸ ਤੋਂ ਮੁਕਤ ਕਰਾਉਣਾ ਚਾਹੁੰਦਾ ਹੈ