ਧਮਾਕਾ ਕਰਨ ਨੂੰ ਤਿਆਰ Honey Singh, ਐਲਾਨ ਕੀਤੀ ਨਵੀਂ ਐਲਬਮ, ਜਾਣੋ ਪੂਰੀ ਜਾਣਕਾਰੀ

ਹਨੀ 3.0 ਵਰਜ਼ਨ ਦਾ ਐਲਾਨ ਕਰਦੇ ਹੋਏ ਸਿੰਗਰ ਨੇ ਦੱਸਿਆ ਕਿ ਇਹ ਉਨ੍ਹਾਂ ਲੋਕਾਂ ਲਈ ਢੁਕਵਾਂ ਜਵਾਬ ਹੈ ਜੋ ਸੋਚਦੇ ਸੀ ਕਿ ਹਨੀ ਸਿੰਘ ਦਾ ਕਰੀਅਰ ਹੁਣ ਖ਼ਤਮ ਹੋ ਗਿਆ।

ਪਿਛਲੇ ਲੰਬੇ ਸਮੇਂ ਤੋਂ ਹਨੀ ਸਿੰਘ ਦੇ ਗਾਣੇ ਸੁਣਨ ਨੂੰ ਨਹੀਂ ਮਿਲੇ।

ਇਸ ਲਈ ਹੁਣ ਕਿਹਾ ਜਾ ਰਿਹਾ ਸੀ ਕਿ ਹਨੀ ਸਿੰਘ ਦਾ ਕਰੀਅਰ ਖ਼ਤਮ ਹੋਣ ਜਾ ਰਿਹਾ ਹੈ

ਪਰ ਉਨ੍ਹਾਂ ਲੋਕਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਹਨੀ ਫਿਰ ਤੋਂ ਪੂਰੇ ਸਵੈਗ ਨਾਲ ਵਾਪਸ ਆ ਗਏ ਹਨ।

ਪੰਜਾਬੀ ਗਾਇਕ ਨੇ ਹਨੀ 3.0 ਦਾ ਐਲਾਨ ਕਰਕੇ ਆਪਣੇ ਫੈਨਸ ਨੂੰ ਵੱਡਾ ਸਰਪ੍ਰਾਈਜ਼ ਦਿੱਤਾ ਹੈ।

ਜਲਦੀ ਹੀ ਇਸ ਐਲਬਮ ਦੇ ਗਾਣੇ ਵੀ ਰਿਲੀਜ਼ ਕੀਤੇ ਜਾਣਗੇ।