ਭਾਰਤ ਦੀਆਂ ਧੀਆਂ ਨੇ ਇੰਗਲੈਂਡ ‘ਚ ਰਚਿਆ ਇਤਿਹਾਸ, 3-0 ਨਾਲ ਜਿੱਤੀ ਸੀਰੀਜ਼…
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਤੀਜੇ ਅਤੇ ਆਖਰੀ ਵਨਡੇ ਮੈਚ ਵਿੱਚ ਇੰਗਲੈਂਡ ਨੂੰ 16 ਦੌੜਾਂ ਨਾਲ ਹਰਾਇਆ।
ਇਸ ਤਰ੍ਹਾਂ ਭਾਰਤੀ ਟੀਮ ਨੇ 3 ਵਨਡੇ ਮੈਚਾਂ ਦੀ ਇਹ ਸੀਰੀਜ਼ 3-0 ਨਾਲ ਜਿੱਤ ਲਈ ਹੈ।
ਭਾਰਤ ਦੀਆਂ 169 ਦੌੜਾਂ ਦੇ ਜਵਾਬ ‘ਚ ਇੰਗਲੈਂਡ ਦੀ ਟੀਮ 43.4 ਓਵਰਾਂ ‘ਚ ਸਿਰਫ 153 ਦੌੜਾਂ ‘ਤੇ ਹੀ ਸਿਮਟ ਗਈ।
ਭਾਰਤੀ ਦਿੱਗਜ ਗੇਂਦਬਾਜ਼ ਝੂਲਨ ਗੋਸਵਾਮੀ ਦਾ ਇਹ ਆਖਰੀ ਅੰਤਰਰਾਸ਼ਟਰੀ ਮੈਚ ਸੀ।
ਇਹ ਮੈਚ ਜਿੱਤ ਕੇ ਭਾਰਤੀ ਟੀਮ ਝੂਲਨ ਗੋਸਵਾਮੀ ਨੂੰ ਯਾਦਗਾਰ ਵਿਦਾਈ ਦੇਣ ‘ਚ ਕਾਮਯਾਬ ਰਹੀ।
ਇਸ ਦੇ ਨਾਲ ਹੀ ਝੂਲਨ ਗੋਸਵਾਮੀ ਨੇ ਆਪਣੇ ਆਖਰੀ ਮੈਚ ‘ਚ ਸ਼ਾਨਦਾਰ ਗੇਂਦਬਾਜ਼ੀ ਕੀਤੀ।
Read full story