ਬਲੋਚ ਨੇ ਪਾਕਿਸਤਾਨੀ ਫੌਜ ਦਾ ਜਹਾਜ਼ ਮਾਰਿਆ, ਦੋ ਮੇਜਰਾਂ ਸਮੇਤ 6 ਜਵਾਨ ਸ਼ਹੀਦ

ਪਾਕਿਸਤਾਨੀ ਫੌਜ ਦੇ ਦੋ ਮੇਜਰ ਰੈਂਕ ਦੇ ਅਧਿਕਾਰੀਆਂ ਸਮੇਤ 6 ਫੌਜੀ ਅਧਿਕਾਰੀਆਂ ਦੀ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਹੈ

ਇਹ ਘਟਨਾ ਸੋਮਵਾਰ ਸਵੇਰੇ ਬਲੋਚਿਸਤਾਨ ਦੇ ਹਰਨਈ ਇਲਾਕੇ 'ਚ ਵਾਪਰੀ

ਬਲੋਚ ਬਾਗੀਆਂ ਦਾ ਸ਼ੱਕ ਹੈ

ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਆਈਐਸਪੀਆਰ ਨੇ ਦੱਸਿਆ ਕਿ ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਦੋ ਪਾਇਲਟ ਵੀ ਸ਼ਾਮਲ ਹਨ

ਦਰਅਸਲ, ਪਿਛਲੇ ਦੋ ਮਹੀਨਿਆਂ ਦੇ ਅੰਦਰ ਬਲੋਚਿਸਤਾਨ ਵਿੱਚ ਹੈਲੀਕਾਪਟਰ ਹਾਦਸੇ ਦੀ ਇਹ ਦੂਜੀ ਘਟਨਾ ਹੈ

ਇਸ ਤੋਂ ਪਹਿਲਾਂ ਅਗਸਤ ਵਿੱਚ ਵੀ ਅਜਿਹੀ ਹੀ ਇੱਕ ਘਟਨਾ ਵਾਪਰੀ ਸੀ

ਫਿਰ ਬਲੋਚਿਸਤਾਨ ਦੇ ਬਾਗੀ ਸੰਗਠਨ ਨੇ ਹੈਲੀਕਾਪਟਰ ਹਾਦਸੇ ਦੀ ਜ਼ਿੰਮੇਵਾਰੀ ਲਈ ਸੀ।

ਫਿਲਹਾਲ ਪਾਕਿਸਤਾਨੀ ਫੌਜ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।