ਕੀ ਤੁਸੀ ਜਾਣਦੇ ਹੋ ਕਿ ਲਿਫਟ ‘ਚ ਸ਼ੀਸ਼ੇ ਕਿਉਂ ਲਗਾਏ ਜਾਂਦੇ ਹਨ ?

ਦਰਅਸਲ ਸ਼ੁਰੂਆਤੀ ਦੌਰ 'ਚ ਲਿਫਟ 'ਚ ਸ਼ੀਸ਼ੇ ਨਹੀਂ ਲਗਾਏ ਗਏ ਸਨ।

ਅਜਿਹੇ ‘ਚ ਜਦੋਂ ਵੀ ਕੋਈ ਵਿਅਕਤੀ ਲਿਫਟ ਦੀ ਵਰਤੋਂ ਕਰਦਾ ਸੀ

ਤਾਂ ਉਸ ਨੂੰ ਸ਼ਿਕਾਇਤ ਹੁੰਦੀ ਸੀ ਕਿ ਲਿਫਟ ਦੀ ਸਪੀਡ ਆਮ ਨਾਲੋਂ ਕਿਤੇ ਜ਼ਿਆਦਾ ਹੈ

ਇਸੇ ਲਈ ਉਨ੍ਹਾਂ ਕਿਹਾ ਕਿ ਲਿਫਟ ਦੀ ਰਫ਼ਤਾਰ ਹੌਲੀ ਹੋਣੀ ਚਾਹੀਦੀ ਹੈ।

ਹਾਲਾਂਕਿ, ਤੁਹਾਨੂੰ ਦੱਸ ਦੇਈਏ ਕਿ ਲਿਫਟ ਦੀ ਸਪੀਡ ਨਾਰਮਲ ਸੀ।

ਇਸ ਸਮੱਸਿਆ ਨੂੰ ਹੱਲ ਕਰਨ ਦੇ ਨਾਲ-ਨਾਲ ਲਿਫਟ ਵਿੱਚ ਮੌਜੂਦ ਲੋਕਾਂ ਦਾ ਧਿਆਨ ਕੇਂਦਰਿਤ ਕਰਨ ਲਈ ਲਿਫਟ ਵਿੱਚ ਸ਼ੀਸ਼ੇ ਲਗਾਏ ਗਏ

ਲਿਫਟ ‘ਚ ਸ਼ੀਸ਼ਾ ਲੱਗਣ ਤੋਂ ਬਾਅਦ ਉਸ ‘ਚ ਆਉਣ-ਜਾਣ ਵਾਲੇ ਵਿਅਕਤੀ ਦਾ ਸਾਰਾ ਧਿਆਨ ਸ਼ੀਸ਼ੇ ‘ਤੇ ਹੀ ਕੇਂਦਰਿਤ ਹੋ ਜਾਂਦਾ ਸੀ