ਲਾਂਚ ਹੋਏ ਸਭ ਤੋਂ ਸਸਤੇ ਇਲੈਕਟ੍ਰਿਕ ਸਕੂਟਰ, ਐਕਟਿਵਾ,TVS ਤੋਂ ਵੀ ਘੱਟ ਕੀਮਤ!

ਇਲੈਕਟ੍ਰਿਕ ਦੋਪਹੀਆ ਵਾਹਨ ਨਿਰਮਾਤਾ ਕੰਪਨੀ GT ਫੋਰਸ ਨੇ GT Soul Vegas ਅਤੇ GT Drive Pro ਨਾਮ ਦੇ ਦੋ ਨਵੇਂ ਘੱਟ-ਸਪੀਡ ਇਲੈਕਟ੍ਰਿਕ ਸਕੂਟਰ ਲਾਂਚ ਕੀਤੇ ਹਨ,

ਜਿਨ੍ਹਾਂ ਦੀ ਕੀਮਤ 47,370 ਰੁਪਏ ਅਤੇ 67,208 ਰੁਪਏ ਹੈ।

ਸਕੂਟਰਾਂ ‘ਚ ਲੀਡ-ਐਸਿਡ ਬੈਟਰੀ ਅਤੇ ਲਿਥੀਅਮ-ਆਇਨ ਬੈਟਰੀ ਪੈਕ ਦਾ ਵਿਕਲਪ ਮਿਲਦਾ ਹੈ।

ਮਾਰਕੀਟ ਵਿੱਚ, ਉਹ ਏਵਨ ਈ ਸਕੂਟ (ਕੀਮਤ 45,000 ਰੁਪਏ), ਬਾਊਂਸ ਇਨਫਿਨਿਟੀ ਈ1 (ਸ਼ੁਰੂਆਤੀ ਕੀਮਤ 45,099),

ਹੀਰੋ ਇਲੈਕਟ੍ਰਿਕ ਓਪਟੀਮਾ ਸੀਐਕਸ ਸਿੰਗਲ ਬੈਟਰੀ (ਕੀਮਤ 62,190 ਰੁਪਏ) ਅਤੇ ਓਕੀਨਾਵਾ ਆਰ30 (ਕੀਮਤ 61,420 ਰੁਪਏ) ਨਾਲ ਮੁਕਾਬਲਾ ਕਰਨਗੇ।

ਦੋਵੇਂ ਸਕੂਟਰ ਛੋਟੀ ਦੂਰੀ ਦੀ ਯਾਤਰਾ ਲਈ ਤਿਆਰ ਕੀਤੇ ਗਏ ਹਨ।