ਭਾਰਤ ‘ਚੋਂ ਲੰਘ ਰਹੇ ਈਰਾਨੀ ਪਲੇਨ ‘ਚ ਬੰਬ ਦੀ ਸੂਚਨਾ

ਭਾਰਤ ‘ਚ ਲੈਂਡਿੰਗ ਦੀ ਨਹੀਂ ਦਿੱਤੀ ਆਗਿਆ

ਸੁਖੋਈ ਨੇ ਐਸਕਾਰਟ ਕਰਕੇ ਸਰਹੱਦ ਤੋਂ ਛੱਡਿਆ ਬਾਹਰ

ਸੋਮਵਾਰ ਨੂੰ ਭਾਰਤ ਦੇ ਹਵਾਈ ਖੇਤਰ ਤੋਂ ਲੰਘ ਰਹੇ ਈਰਾਨੀ ਜਹਾਜ਼ ਵਿੱਚ ਬੰਬ ਹੋਣ ਦੀ ਸੂਚਨਾ ਨੇ ਹਲਚਲ ਮਚਾ ਦਿੱਤੀ।

ਮੀਡੀਆ ਰਿਪੋਰਟਾਂ ਮੁਤਾਬਕ ਇਸ ਤੋਂ ਪਹਿਲਾਂ ਈਰਾਨੀ ਜਹਾਜ਼ ਨੇ ਦਿੱਲੀ ਅਤੇ ਜੈਪੁਰ ‘ਚ ਉਤਰਨ ਦੀ ਇਜਾਜ਼ਤ ਮੰਗੀ ਸੀ

ਪਰ ਭਾਰਤ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ ਸੀ। ਜਹਾਜ਼ ਈਰਾਨ ਤੋਂ ਚੀਨ ਜਾ ਰਿਹਾ ਸੀ।

ਬੰਬ ਦੀ ਜਾਣਕਾਰੀ ਮਿਲਣ ਤੋਂ ਬਾਅਦ ਹਵਾਈ ਸੈਨਾ ਦੇ ਸੁਖੋਈ ਲੜਾਕੂ ਜਹਾਜ਼ਾਂ ਨੂੰ ਇਸ ਦੀ ਨਿਗਰਾਨੀ ਲਈ ਤਾਇਨਾਤ ਕੀਤਾ ਗਿਆ ਸੀ।

ਇਨ੍ਹਾਂ ਲੜਾਕੂ ਜਹਾਜ਼ਾਂ ਨੇ ਪੰਜਾਬ ਅਤੇ ਜੋਧਪੁਰ ਏਅਰਬੇਸ ਤੋਂ ਉਡਾਣ ਭਰੀ।