Tata Nexon ਦੀ ਸਤੰਬਰ ‘ਚ ਹੋਈ ਜ਼ਬਰਦਸਤ ਵਿਕਰੀ

ਲੋਕਾਂ ਦਾ ਯਕੀਨ ਜਿੱਤਣ ‘ਚ ਕਾਮਯਾਬ ਹੋ ਰਹੀ ਟਾਟਾ ਮੋਟਰਸ

ਭਾਰਤੀ ਬਾਜ਼ਾਰ ‘ਚ ਕਾਰਾਂ ਤਾਂ ਬਹੁਤ ਨੇ ਪਰ ਸਭ ਤੋਂ ਜ਼ਿਆਦਾ ਲੋਕਾਂ ਨੂੰ ਪਸੰਦ ਆਉਣ ਵਾਲੀ ਕਾਰ ਟਾਟਾ ਦੀ ਹੈ।

ਇਸ ਦੀ ਤਾਜ਼ਾ ਉਦਾਹਰਣ ਕੰਪਨੀ ਦੀ ਪਿਛਲੇ ਮਹੀਨੇ ਹੋਈ ਕਾਰਾਂ ਦੀ ਸ਼ਾਨਦਾਰ ਵਿਕਰੀ ਦੀ ਗਿਣਤੀ ਹੈ।

ਸਤੰਬਰ ‘ਚ ਕੰਪਨੀ ਨੇ ਆਪਣਾ ਹੀ ਰਿਕਾਰਡ ਤੋੜਦੇ ਹੋਏ 47,654 ਕਾਰਾਂ ਵੇਚੀਆਂ ਹਨ।

ਦੱਸ ਦਈਏ ਕਿ ਇਸ ਸੇਲ ਨਾਲ ਕੰਪਨੀ ਦੇਸ਼ ਦੇ ਸਭ ਤੋਂ ਵੱਡੇ ਕਾਰ ਨਿਰਮਾਤਾਵਾਂ ‘ਚ ਤੀਜੇ ਸਥਾਨ ‘ਤੇ ਬਣੀ ਹੋਈ ਹੈ।

ਪਿਛਲੇ ਸਾਲ ਸਤੰਬਰ 2021 ਵਿੱਚ, ਟਾਟਾ ਮੋਟਰਜ਼ ਨੇ ਕੁੱਲ 25,730 ਕਾਰਾਂ ਵੇਚੀਆਂ ਸੀ।

ਜਿਸ ‘ਚ ਸਾਲ ਦਰ ਸਾਲ ਦੇ ਆਧਾਰ ‘ਤੇ ਪਿਛਲੇ ਮਹੀਨੇ ਕੰਪਨੀ ਦੀ ਵਿਕਰੀ ‘ਚ 85 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।

ਟਾਟਾ ਮੋਟਰਜ਼ ਦੇ ਇਸ ਵਾਧੇ ‘ਚ ਕੰਪਨੀ ਦੀ ਇੱਕ ਕਾਰ ਦੀ ਵੱਡੀ ਭੂਮਿਕਾ ਹੈ ਉਹ ਕਾਰ ਹੋਈ ਹੋਰ ਨਹੀਂ ਸਗੋਂ ਟਾਟਾ ਨੈਕਸਨ ਹੈ।