ਬਾਲੀਵੁੱਡ ਇੰਡਸਟਰੀ ਦੀ ਡਰੀਮ ਗਰਲ ਅਤੇ ਭਾਜਪਾ ਦੀ ਲੋਕ ਸਭਾ ਮੈਂਬਰ ਹੇਮਾ ਮਾਲਿਨੀ ਅੱਜ ਆਪਣਾ 74ਵਾਂ ਜਨਮਦਿਨ ਮਨਾ ਰਹੀ ਹੈ
ਹੇਮਾ ਮਾਲਿਨੀ ਬਾਲੀਵੁੱਡ ਇੰਡਸਟਰੀ ਦੀ ਸਭ ਤੋਂ ਮਸ਼ਹੂਰ ਅਤੇ ਸਫਲ ਅਭਿਨੇਤਰੀ ਹੈ।
ਹੇਮਾ ਮਾਲਿਨੀ ਦਾ ਜਨਮ 16 ਅਕਤੂਬਰ 1948 ਨੂੰ ਤਾਮਿਲਨਾਡੂ ਦੇ ਅਮਾਨਕੁਡੀ ਵਿੱਚ ਹੋਇਆ ਸੀ। ਹੇਮਾ ਮਾਲਿਨੀ ਦਾ ਸਬੰਧ ਦੱਖਣੀ ਭਾਰਤ ਨਾਲ ਹੈ
ਹੇਮਾ ਮਾਲਿਨੀ ਨੇ 1968 ਵਿੱਚ ਮਸ਼ਹੂਰ ਅਭਿਨੇਤਾ ਰਾਜ ਕਪੂਰ ਦੇ ਨਾਲ ਫਿਲਮ 'ਸਪਨੇ ਕਾ ਸੌਦਾਗਰ' ਨਾਲ ਆਪਣੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਤੋਂ ਬਾਅਦ ਹੇਮਾ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ
ਇਸ ਤੋਂ ਬਾਅਦ ਹੇਮਾ ਨੇ 'ਸ਼ੋਲੇ', 'ਸੀਤਾ ਗੀਤਾ', 'ਨਸੀਬ', 'ਜੌਨੀ ਮੇਰਾ ਨਾਮ', 'ਸੱਤੇ ਪੇ ਸੱਤਾ', 'ਤ੍ਰਿਸ਼ੂਲ', 'ਕ੍ਰਾਂਤੀ', 'ਪ੍ਰੇਮ ਨਗਰ' ਵਰਗੀਆਂ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ
ਹੇਮਾ ਮਾਲਿਨੀ ਦੀ ਖੂਬਸੂਰਤੀ ਅਤੇ ਐਕਟਿੰਗ ਦਾ ਹਰ ਕੋਈ ਦੀਵਾਨਾ ਹੈ ਪਰ ਕਰੀਅਰ ਦੀ ਸ਼ੁਰੂਆਤ 'ਚ ਉਨ੍ਹਾਂ ਨੂੰ ਰਿਜੈਕਟ ਦਾ ਸਾਹਮਣਾ ਕਰਨਾ ਪਿਆ।
ਡ੍ਰੀਮ ਗਰਲ ਹੇਮਾ ਮਾਲਿਨੀ ਦਾ ਸਿਨੇਮਾ ਤੋਂ ਰਾਜਨੀਤੀ ਤੱਕ ਦਾ ਸਫਰ ਕਾਫੀ ਦਿਲਚਸਪ ਰਿਹਾ ਹੈ। ਉਹ ਇਸ ਸਮੇਂ ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ ਸੰਸਦ ਮੈਂਬਰ ਹਨ।
SEE MORE