ਆਇਸ਼ਾ ਸਿੰਘ ਨੇ 'ਗੁਮ ਹੈ ਕਿਸੀ ਕੇ ਪਿਆਰ ਮੇਂ' ਰਾਹੀਂ ਜ਼ਬਰਦਸਤ ਛਾਪ ਛੱਡੀ ਹੈ। 26 ਸਾਲ ਦੀ ਇਹ ਅਦਾਕਾਰਾ ਹਰ ਜਗ੍ਹਾ ਸਿਰਫ ਸਾਈ ਦੇ ਨਾਂ ਨਾਲ ਜਾਣੀ ਜਾਂਦੀ ਹੈ। ਆਇਸ਼ਾ ਨੇ ਵੀ ਆਪਣਾ ਰੋਲ ਬਾਖੂਬੀ ਨਿਭਾਇਆ ਹੈ ਅਤੇ ਲੋਕ ਉਸਦੀ ਐਕਟਿੰਗ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ।
'ਅਨੁਪਮਾ' ਰਾਹੀਂ ਰੂਪਾਲੀ ਗਾਂਗੁਲੀ ਟੀਵੀ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਦਾਕਾਰਾ ਬਣ ਗਈ ਹੈ, ਇਹ ਅਦਾਕਾਰਾ ਇੱਕ ਐਪੀਸੋਡ ਲਈ ਤਿੰਨ ਲੱਖ ਤੋਂ ਵੱਧ ਚਾਰਜ ਕਰਦੀ ਹੈ। ਇਸ ਸ਼ੋਅ ਤੋਂ ਉਸ ਨੇ ਰਾਤੋ-ਰਾਤ ਪ੍ਰਸਿੱਧੀ ਅਤੇ ਨਾਮ ਕਮਾਇਆ
ਅਭਿਨੇਤਰੀ ਨੇ ਸਭ ਤੋਂ ਪਹਿਲਾਂ 'ਬਿੱਗ ਬੌਸ 15' ਜਿੱਤਿਆ ਅਤੇ ਇਸ ਤੋਂ ਤੁਰੰਤ ਬਾਅਦ ਉਸ ਨੂੰ 'ਨਾਗਿਨ 6' ਵਿੱਚ ਮੁੱਖ ਅਦਾਕਾਰਾ ਦਾ ਰੋਲ ਮਿਲਿਆ। ਜਦੋਂ ਤੋਂ ਤੇਜਸਵੀ 'ਨਾਗਿਨ 6' ਕਰ ਰਹੀ ਹੈ, ਉਸ ਨੇ ਗੋਆ 'ਚ ਇਕ ਲਗਜ਼ਰੀ ਕਾਰ ਅਤੇ ਘਰ ਲਿਆ ਹੈ।