ਜਾਣੋ Sardool Sikander ਤੇ Amar Noori ਦੇ ਬੇਟੇ Sarang Sikander ਦੇ ਵਿਆਹ ਦਾ ਅਸਲ ਸੱਚ
ਹਾਲ ਹੀ ਵਿੱਚ ਮਰਹੂਮ ਪ੍ਰਸਿੱਧ ਗਾਇਕ ਸਰਦੂਲ ਸਿਕੰਦਰ (Sardool Sikander) ਅਤੇ ਅਮਰ ਨੂਰੀ (Amar Noori) ਦੇ ਬੇਟੇ ਸਾਰੰਗ ਸਿਕੰਦਰ ਨੇ ਆਪਣੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਅਤੇ ਵੀਡੀਓਜ਼ ਦੀ ਇੱਕ ਸੀਰੀਜ਼ ਪੋਸਟ ਕੀਤੀ।
ਦੱਸ ਦਈਏ ਕਿ ਇਸ ਪੋਸਟ ‘ਚ ਸਿਕੰਦਰ ਲਾੜੇ ਬਣੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੀ ਇਸ ਪੋਸਟ ਨੇ ਤੁਰੰਤ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।
ਦਰਅਸਲ, ਇਨ੍ਹਾਂ ਵੀਡੀਓਜ਼ ਅਤੇ ਫੋਟੋਆਂ ਵਿੱਚ ਸਾਰੰਗ ਅਤੇ ਉਸਦੀ ਮਾਂ ਨੇ ਇੱਕ ਇੰਵੀਟੇਸ਼ਨ ਦੀ ਫੋਟੋ ਪੋਸਟ ਕੀਤੀ ਸੀ ਜਿਸ ਵਿੱਚ ਲਿਖਿਆ ਸੀ,
‘ਸਾਰੰਗ ਅਤੇ ਰੂਬੀ ਦੇ ਆਨੰਦ ਕਾਰਜ ਵਿੱਚ ਤੁਹਾਡਾ ਸੁਆਗਤ ਹੈ’। ਨੂਰੀ ਨੇ ਫੋਟੋ ਨੂੰ ਅੱਗੇ ਕੈਪਸ਼ਨ ਕੀਤਾ, “ਅੱਜ ਦੀਨ ਖੁਸ਼ੀਆਂ ਦਾ”।
ਇਸ ਤੋਂ ਇਲਾਵਾ ਵਿਆਹ ਦੇ ਜਸ਼ਨਾਂ ਦੀਆਂ ਕਈ ਵੀਡੀਓਜ਼ ਤੇ ਫੋਟੋਆਂ ਵੀ ਆਪਣੇ-ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸ਼ੇਅਰ ਕੀਤੀਆਂ ਗਈਆਂ ਹਨ।
ਖੈਰ, ਇਸ ਨੇ ਉਨ੍ਹਾਂ ਦੇ ਸਾਰੇ ਪ੍ਰਸ਼ੰਸਕਾਂ ਅਤੇ ਫੋਲੋਅਰਸ ਨੂੰ ਹੈਰਾਨ ਕਰ ਦਿੱਤਾ ਕਿ ਕੀ ਅਮਰ ਨੂਰੀ ਦੇ ਪੁੱਤਰ ਸਾਰੰਗ ਦਾ ਵਿਆਹ ਹੋ ਰਿਹਾ ਹੈ।
ਹਾਲਾਂਕਿ, ਸਾਰੰਗ ਨੇ ਨਵ-ਵਿਆਹੇ ਜੋੜੇ ਨਾਲ ਇੱਕ ਖੂਬਸੂਰਤ ਫੋਟੋ ਸਾਂਝੀ ਕਰਨ ਤੋਂ ਕੁਝ ਮਿੰਟਾਂ ਬਾਅਦ ਹੀ ਇਹ ਸਸਪੈਂਸ ਖ਼ਤਮ ਹੋ ਗਿਆ।
ਇਸ ਸ਼ਾਨਦਾਰ ਸਮਾਗਮ ਵਿੱਚ ਸਰਬਜੀਤ ਚੀਮਾ, ਹੰਸ ਰਾਜ ਹੰਸ ਸਮੇਤ ਕਈ ਕਲਾਕਾਰਾਂ ਨੇ ਸ਼ਿਰਕਤ ਕੀਤੀ।
Click here to read more about it ...