Health Tips: ਸਵੇਰੇ ਪੇਟ ਚੰਗੀ ਤਰ੍ਹਾਂ ਨਹੀਂ ਹੁੰਦਾ ਸਾਫ ਤਾਂ ਅਜ਼ਮਾਓ ਇਹ ਨੁਸਖ਼ੇ

ਪੇਟ ਦੀ ਚੰਗੀ ਤਰ੍ਹਾਂ ਨਾਲ ਸਫਾਈ ਨਾ ਹੋਣ ਦਾ ਇਕ ਮੁੱਖ ਕਾਰਨ ਗੈਸਟ੍ਰੋਪੈਰੇਸਿਸ ਵੀ ਹੈ।

ਜੇਕਰ ਪੇਟ ਦੀ ਚੰਗੀ ਤਰ੍ਹਾਂ ਸਫਾਈ ਨਾ ਹੋਵੇ ਤਾਂ ਡੀਹਾਈਡ੍ਰੇਸ਼ਨ, ਹਾਈ ਜਾਂ ਲੋਅ ਬਲੱਡ ਸ਼ੂਗਰ ਲੈਵਲ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ

ਪਾਣੀ ਪੇਟ ਦੇ ਜ਼ਹਿਰੀਲੇ ਤੱਤਾਂ ਨੂੰ ਸਰੀਰ ਵਿੱਚੋਂ ਬਾਹਰ ਕੱਢਦਾ ਹੈ। ਜਿਸ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ ਅਤੇ ਪਾਚਨ ਕਿਰਿਆ ਠੀਕ ਰਹਿੰਦੀ ਹੈ।

ਇਸ ਤੋਂ ਰਾਹਤ ਪਾਉਣ ਲਈ ਰੋਜ਼ਾਨਾ ਸਵੇਰੇ ਉੱਠ ਕੇ ਕੋਸਾ ਪਾਣੀ ਪੀਣ ਦੀ ਆਦਤ ਬਣਾਓ।

ਪੂਰੇ ਦਿਨ ਵਿਚ ਲਗਭਗ 8 ਤੋਂ 9 ਗਲਾਸ ਪਾਣੀ ਪੀਓ। ਜਿਸ ਨਾਲ ਪੇਟ ਸਾਫ਼ ਰਹਿੰਦਾ ਹੈ।

ਫਾਈਬਰ ਨਾਲ ਭਰਪੂਰ ਭੋਜਨ ਪਾਚਨ ਲਈ ਸਭ ਤੋਂ ਵਧੀਆ ਵਿਕਲਪ ਮੰਨਿਆ ਜਾਂਦਾ ਹੈ।

ਤੁਸੀਂ ਸੇਬ, ਨਾਸ਼ਪਾਤੀ, ਸਟ੍ਰਾਬੇਰੀ, ਗਾਜਰ, ਬੀਨਜ਼, ਦਾਲ, ਛੋਲੇ ਅਤੇ ਓਟਸ ਵਰਗੀਆਂ ਚੀਜ਼ਾਂ ਨੂੰ ਡਾਈਟ ਵਿੱਚ ਸ਼ਾਮਲ ਕਰ ਸਕਦੇ ਹੋ।

ਸਵੇਰੇ ਸ਼ਹਿਦ ਦੇ ਨਾਲ ਨਿੰਬੂ ਪਾਣੀ ਪੀਣ ਨਾਲ ਪੇਟ ਸੰਬੰਧੀ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਇਸ ਨਾਲ ਪੇਟ ਵੀ ਸਾਫ਼ ਰਹਿੰਦਾ ਹੈ।

ਸੇਬ, ਨਿੰਬੂ, ਐਲੋਵੇਰਾ ਦਾ ਜੂਸ ਅਤੇ ਸਮੂਦੀ ਬਣਾ ਕੇ ਨਿਯਮਤ ਤੌਰ 'ਤੇ ਪੀਣ ਨਾਲ ਪੇਟ ਦੀ ਸਫਾਈ ਹੋ ਸਕਦੀ ਹੈ।