‘Tutta Dil’ ਗਾਣਾ ਰਿਲੀਜ਼ ਹੁੰਦਿਆਂ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਦਿਲ ਜਿੱਤ ਰਿਹਾ ਹੈ।

ਗੀਤ ਨਾਲ ਸ਼ੈਰੀ ਨੇ ਸਭ ਨੂੰ ਦਿਖਾ ਦਿੱਤਾ ਕਿ ਉਹ ਹਾਲੇ ਵੀ ਇੰਡਸਟਰੀ ਦੇ ਟੌਪ ਗਾਇਕ ਹਨ।

ਗਾਣੇ ਨੂੰ ਮਹਿਜ਼ ਚਾਰ ਦਿਨਾਂ ‘ਚ 5.7 ਮਿਲੀਅਨ ਯਾਨਿ 57 ਲੱਖ ਵਿਊਜ਼ ਮਿਲ ਚੁੱਕੇ ਹਨ।

ਲੋਕਾਂ ਨੂੰ Tutta Dil ਗਾਣਾ  'ਚ ਪੰਜਾਬੀ ਗਾਇਕ ਸ਼ੈਰੀ ਮਾਨ ਦੀ ਆਵਾਜ਼, ਅਤੇ ਗਾਣੇ ਦਾ ਮਿਊਜ਼ਿਕ ਤੇ ਲਿਰਿਕਸ ਖੂਬ ਪਸੰਦ ਆ ਰਹੇ ਹਨ।

ਦੱਸ ਦਈਏ ਕਿ ਇਸ ਗੀਤ ਨੂੰ ਸ਼ੈਰੀ ਮਾਨ ਨੇ ਆਪਣੀ ਅਵਾਜ਼ ‘ਚ ਗਾਇਆ ਹੈ।

 ਇਸ ਦੇ ਨਾਲ ਗੀਤ ਦੇ ਬੋਲ ਵੀ ਖੁਦ ਸ਼ੈਰੀ ਨੇ ਹੀ ਲਿਖੇ ਹਨ।

ਗਾਣੇ ਨੂੰ ਮਿਊਜ਼ਿਕ ਇੰਦਰ ਧਾਮੂ ਨੇ ਦਿੱਤਾ ਹੈ।

ਇਸ ਗੀਤ ਨੂੰ ਦੇਸੀ ਵਰਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

ਉੱਧਰ, ਸ਼ੈਰੀ ਮਾਨ ਆਪਣੇ ਗੀਤ ਨੂੰ ਮਿਲ ਰਹੀ ਸਫ਼ਲਤਾ ਤੋਂ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ।

ਹਾਲ ਹੀ ‘ਚ ਪਰਮੀਸ਼ ਨਾਲ ਹੋਏ ਵਿਵਾਦ ਤੋਂ ਬਾਅਦ ਸ਼ੈਰੀ ਨੇ ਸੋਸ਼ਲ ਮੀਡੀਆ ‘ਤੇ ਐਲਾਨ ਕੀਤਾ ਸੀ, ਕਿ ਉਹ ਡਿੱਗੇ ਜ਼ਰੂਰ ਹਨ,

ਪਰ ਉਹ ਫ਼ਿਰ ਤੋਂ ਉੱਠ ਕੇ ਇੰਡਸਟਰੀ ‘ਚ ਵਾਪਸ ਖੜੇ ਹੋਣਗੇ। ਸ਼ੈਰੀ ਮਾਨ ਨੇ ਆਪਣੇ ਫ਼ੈਨਜ਼ ਨੂੰ ਉਨ੍ਹਾਂ ਦੇ ਗੀਤ ਨੂੰ ਪਿਆਰ ਦੇਣ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕੀਤੀ ਹੈ।