Bigg Boss 16: ਟੀਵੀ ਦਾ ਪ੍ਰਸਿੱਧ ਰਿਐਲਿਟੀ ਸ਼ੋਅ 'Bigg Boss' ਹੈ,ਹੁਣ ਇਸ ਸ਼ੋਅ ਦਾ 16ਵਾਂ ਸੀਜ਼ਨ ਚੱਲ ਰਿਹਾ ਹੈ। ਸ਼ੋਅ 'ਚ ਕੰਟੈਸਟੈਂਟਸ ਵਿਚਕਾਰ ਕਈ ਉਤਰਾਅ-ਚੜ੍ਹਾਅ ਹੁੰਦੇ ਹਨ।

ਕਈ ਵਾਰ ਘਰ ਵਿੱਚ ਪਿਆਰ ਦੀ ਬਰਸਾਤ ਦੇਖਣ ਨੂੰ ਮਿਲਦੀ ਹੈ ਤੇ ਕਈ ਵਾਰ ਵਿਵਾਦਾਂ ਦਾ ਸਿਲਸਿਲਾ ਜਾਰੀ ਰਹਿੰਦਾ ਹੈ।

ਹੁਣ ਖ਼ਬਰ ਹੈ ਕਿ ਇਸ ਸ਼ੋਅ 'ਚ ਬਾਲੀਵੁੱਡ ਦੀ ਗਲੈਮਰਸ ਐਕਟਰਸ ਸੰਨੀ ਲਿਓਨ ਵੀ ਐਂਟਰੀ ਕਰਨ ਜਾ ਰਹੀ ਹੈ।

ਅਸਲ 'ਚ ਸੰਨੀ ਆਪਣੇ ਆਉਣ ਵਾਲੇ ਸ਼ੋਅ 'ਸਪਲਿਟਸਵਿਲਾ' ਦੇ ਨਵੇਂ ਸੀਜ਼ਨ ਕਾਰਨ ਸਲਮਾਨ ਦੇ ਸ਼ੋਅ 'ਚ ਐਂਟਰੀ ਕਰਨ ਜਾ ਰਹੀ ਹੈ।

ਖ਼ਬਰਾਂ ਮੁਤਾਬਕ ਉਹ ਇਸ ਸ਼ੋਅ 'ਚ ਮਸ਼ਹੂਰ ਟੀਵੀ ਐਕਟਰ ਅਰਜੁਨ ਬਿਜਲਾਨੀ ਦੇ ਨਾਲ ਬਿੱਗ ਬੌਸ ਦੇ ਘਰ 'ਚ ਆਵੇਗੀ।

ਜਿਸ 'ਚ ਉਨ੍ਹਾਂ ਨਾਲ ਅਰਜੁਨ ਵੀ ਨਜ਼ਰ ਆਉਣਗੇ। ਕਿਹਾ ਜਾ ਰਿਹਾ ਹੈ ਕਿ ਸੰਨੀ ਆਪਣੇ ਸ਼ੋਅ ਨੂੰ ਪ੍ਰਮੋਟ ਕਰਨ ਲਈ ਬਿੱਗ ਬੌਸ ਦੇ ਘਰ ਆ ਰਹੀ ਹੈ।

ਸੰਨੀ ਲਿਓਨ ਨੇ ਆਪਣੇ ਗਲੈਮਰਸ ਅੰਦਾਜ਼ ਨਾਲ ਫਿਲਮ ਇੰਡਸਟਰੀ 'ਚ ਵੱਖਰੀ ਪਛਾਣ ਬਣਾਈ ਹੈ।

ਦੱਸ ਦਈਏ ਕਿ ਉਹ 'ਬਿੱਗ ਬੌਸ' ਸੀਜ਼ਨ 5 ਵਿੱਚ ਇੱਕ ਪ੍ਰਤੀਯੋਗੀ ਦੇ ਰੂਪ ਵਿੱਚ ਨਜ਼ਰ ਆਈ ਸੀ।

ਬਾਲੀਵੁੱਡ ਦੇ ਨਾਲ-ਨਾਲ ਸੰਨੀ ਲਿਓਨ ਨੇ ਸਾਊਥ ਇੰਡਸਟਰੀ 'ਚ ਵੀ ਆਪਣੀ ਐਕਟਿੰਗ ਦਾ ਲੋਹਾ ਮੰਨਵਾਇਆ।

ਪਰ ਉਸ ਨੂੰ ਵਧੇਰੇ ਪਾਪਲੈਰਟੀ ਬਿੱਗ ਬੌਸ ਦੀ ਕੰਟੈਸਟੈਂਟ ਬਣ ਕੇ ਮਿਲੀ।