ਭਾਰਤੀ ਟੀਮ ਆਪਣੇ ਅਗਲੇ ਦੌਰੇ ਲਈ ਤਿਆਰ ਹੈ। ਹੁਣ ਉਸ ਨੇ ਨਿਊਜ਼ੀਲੈਂਡ ਨੂੰ ਉਨ੍ਹਾਂ ਦੇ ਘਰ ਚ  ਚੁਣੌਤੀ ਦੇਣੀ ਹੈ।

ਟੀ-20 ਸੀਰੀਜ਼ 'ਚ ਟੀਮ ਇੰਡੀਆ ਦੀ ਕਪਤਾਨੀ ਹਾਰਦਿਕ ਪੰਡਯਾ ਸੰਭਾਲ ਰਹੇ ਹਨ, ਜਦਕਿ ਸੀਨੀਅਰ ਖਿਡਾਰੀ ਨੂੰ ਆਰਾਮ ਦਿੱਤਾ ਗਿਆ ਹੈ।

ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਮਿਲੀ ਹਾਰ ਤੋਂ ਬਾਅਦ ਪੰਡਯਾ ਨੇ ਟੀਮ ਦਾ ਉਤਸ਼ਾਹ ਵਧਾ ਦਿੱਤਾ ਹੈ।

ਇਸ ਦੌਰਾਨ ਟੀਮ ਇੰਡੀਆ ਦੇ ਕਾਰਜਕਾਰੀ ਟੀ-20 ਕਪਤਾਨ ਹਾਰਦਿਕ ਪੰਡਯਾ ਨੇ ਕਿਹਾ ਕਿ 2024 ਟੀ-20 ਵਿਸ਼ਵ ਕੱਪ ਲਈ ਰੋਡਮੈਪ ਸ਼ੁਰੂ ਹੋ ਗਿਆ  ਹੈ।

ਹਾਰਦਿਕ ਪੰਡਯਾ ਦੀ ਅਗਵਾਈ ਵਾਲੀ ਭਾਰਤੀ ਟੀਮ ਨਿਊਜ਼ੀਲੈਂਡ ਦੇ ਦੌਰੇ 'ਤੇ ਹੈ, ਜਿੱਥੇ 18 ਨਵੰਬਰ ਤੋਂ ਟੀ-20 ਸੀਰੀਜ਼ ਸ਼ੁਰੂ ਹੋਣੀ ਹੈ।

ਸੀਰੀਜ਼ ਤੋਂ ਪਹਿਲਾਂ ਭਾਰਤ-ਨਿਊਜ਼ੀਲੈਂਡ ਦੇ ਕਪਤਾਨਾਂ ਨੇ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ।

ਟੀਮ ਇੰਡੀਆ ਦੇ ਕਪਤਾਨ ਹਾਰਦਿਕ ਪੰਡਯਾ ਅਤੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਵੇਲਿੰਗਟਨ ਦੇ ਸਕਾਈ ਸਟੇਡੀਅਮ ਨੇੜੇ ਫੋਟੋਸ਼ੂਟ ਕਰਵਾਇਆ।

ਇਹ ਫੋਟੋਸ਼ੂਟ ਖਾਸ ਹੈ ਕਿਉਂਕਿ ਦੋਵੇਂ ਕਪਤਾਨ ਹਾਰਦਿਕ-ਵਿਲੀਅਮਸਨ ਨੂੰ ਇਕ ਸਪੇਸ਼ਲ ਰਿਕਸ਼ਾ 'ਤੇ ਫੋਟੋਸ਼ੂਟ ਕਰਵਾਉਂਦੇ ਦੇਖਿਆ ਗਿਆ ਸੀ।

ਇਸ ਤੋਂ ਬਾਅਦ ਦੋਵੇਂ ਟੀ-20 ਟਰਾਫੀ ਦੇ ਕੋਲ ਪਹੁੰਚੇ, ਉੱਥੇ ਸਟੇਡੀਅਮ ਦੇ ਕੋਨੇ ਤੇ ਫੋਟੋਸ਼ੂਟ ਕਰਵਾਇਆ ਤੇ ਦੋਵੇਂ ਖੂਬ ਹੱਸੇ।

ਜਿਸ ਰਿਕਸ਼ਾ 'ਤੇ ਹਾਰਦਿਕ-ਕੇਨ ਨੇ ਫੋਟੋਸ਼ੂਟ ਕਰਵਾਇਆ ਹੈ, ਉਸ ਨੂੰ ਕ੍ਰੋਕੋਡਾਇਲ ਬਾਈਕ ਕਿਹਾ ਜਾਂਦਾ ਹੈ।