ਫੇਸਬੁੱਕ ਦੀ ਮੂਲ ਕੰਪਨੀ ਮੈਟਾ ਨੇ ਸੰਧਿਆ ਦੇਵਨਾਥਨ ਨੂੰ ਮੈਟਾ ਦਾ ਵਾਇਸ ਪ੍ਰੈਸਿਡੈਂਟ ਨਿਯੁਕਤ ਕੀਤਾ ਹੈ ਤੇ ਕੰਪਨੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਕੰਪਨੀ ਨੇ ਇਹ ਐਲਾਨ ਮੈਟਾ ਇੰਡੀਆ ਦੇ ਕੰਟਰੀ ਹੈੱਡ ਅਜੀਤ ਮੋਹਨ ਦੇ ਕੰਪਨੀ ਛੱਡਣ ਤੋਂ ਬਾਅਦ ਕੀਤਾ ਹੈ ਅਤੇ ਹੁਣ ਉਹ ਫੇਸਬੁੱਕ ਦੇ ਵਿਰੋਧੀ ਬ੍ਰਾਂਡ ਸਨੈਪ ਨਾਲ ਜੁੜ ਗਏ।

ਫੇਸਬੁੱਕ ਦੀ ਮੂਲ ਕੰਪਨੀ ਮੈਟਾ ਨੇ ਸੰਧਿਆ ਦੇਵਨਾਥਨ ਨੂੰ ਮੈਟਾ ਦਾ ਵਾਇਸ ਪ੍ਰੈਸਿਡੈਂਟ ਨਿਯੁਕਤ ਕੀਤਾ ਹੈ ਤੇ ਕੰਪਨੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਸੰਧਿਆ ਦੇਵਨਾਥਨ ਪਹਿਲਾਂ ਕੰਪਨੀ ਦੇ ਏਸ਼ੀਆ ਪੈਸੀਫਿਕ ਮਾਰਕੀਟ ਦੇ ਗੇਮਿੰਗ ਵਰਟੀਕਲ ਦੀ ਅਗਵਾਈ ਕਰ ਰਹੀ ਸੀ ਅਤੇ ਹੁਣ ਕੰਪਨੀ ਨੇ ਉਨ੍ਹਾਂ ਨੂੰ ਨਵੀਂਆਂ ਜ਼ਿੰਮੇਵਾਰੀਆਂ ਸੌਂਪੀਆਂ ਹਨ।

ਹੁਣ ਉਹ 1 ਜਨਵਰੀ 2023 ਤੋਂ ਆਪਣੀ ਕਮਾਨ ਸੰਭਾਲ ਲਵੇਗੀ ਅਤੇ ਉਹ ਏਸ਼ੀਆ ਪੈਸੀਫਿਕ ਦੇ ਵਾਇਸ ਪ੍ਰੈਸਿਡੈਂਟ ਡੈਨ ਨੇਰੀ ਨੂੰ ਰਿਪੋਰਟ ਕਰੇਗੀ। ਕੰਪਨੀ ਨੇ ਦੱਸਿਆ ਹੈ ਕਿ ਉਹ ਏਸ਼ੀਆ ਪੈਸੀਫਿਕ ਲੀਡਰਸ਼ਿਪ ਟੀਮ ਦਾ ਹਿੱਸਾ ਹੋਵੇਗੀ।

ਅਜੀਤ ਮੋਹਨ 2019 ਤੋਂ ਕੰਮ ਕਰ ਰਹੇ ਨੇ ਅਤੇ ਸੰਧਿਆ ਨੇ ਅਜੀਤ ਮੋਹਨ ਬਾਰੇ ਦਸਿਆ ਕਿ ਉਹ ਸਨੈਪਚੈਟ ਨਾਲ ਜੁੜਨ ਜਾ ਰਿਹਾ ਹੈ।

ਅਜੀਤ ਮੋਹਨ ਨੇ ਜਨਵਰੀ 2019 ਵਿੱਚ ਫੇਸਬੁੱਕ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ ਸੀ।

ਜਦੋਂ ਕਿ ਸੰਧਿਆ ਦੇਵਨਾਥਨ 2016 ਵਿੱਚ ਫੇਸਬੁੱਕ ਵਿੱਚ ਸ਼ਾਮਲ ਹੋਈ, ਫਿਰ ਕਈ ਹੋਰ ਕੰਪਨੀਆਂ ਵਿੱਚ ਕੰਮ ਕੀਤਾ ਅਤੇ ਅਪ੍ਰੈਲ 2020 ਵਿੱਚ ਦੁਬਾਰਾ ਮੈਟਾ ਨਾਲ ਜੁੜ ਗਈ।

ਫੇਸਬੁੱਕ ਦੀ ਮੂਲ ਕੰਪਨੀ ਮੈਟਾ ਨੇ ਹਾਲ ਹੀ ਵਿੱਚ 11,000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।

ਫੇਸਬੁੱਕ ਦੇ ਫਾਊਂਡਰ ਮਾਰਕ ਜ਼ੁਕਰਬਰਗ ਨੇ ਕਿਹਾ ਸੀ ਕਿ ਕੰਪਨੀ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਡੇ ਬਦਲਾਅ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਕਰਮਚਾਰੀਆਂ ਤੋਂ ਮੁਆਫੀ ਵੀ ਮੰਗ ਲਈ ਹੈ।

ਜ਼ੁਕਰਬਰਗ ਨੇ ਚਿੱਠੀ 'ਚ ਲਿਖਿਆ ਕਿ ਕਮਾਈ 'ਚ ਗਿਰਾਵਟ ਅਤੇ ਟੈਕਨਾਲੋਜੀ ਇੰਡਸਟਰੀ 'ਚ ਚੱਲ ਰਹੇ ਸੰਕਟ ਕਾਰਨ ਇਹ ਮੁਸ਼ਕਿਲ ਫੈਸਲਾ ਲਿਆ ਗਿਆ ਹੈ।