Bajaj Dominar 250, ਡੋਮਿਨਾਰ 400 ਦਾ ਇੱਕ ਹੇਠਲਾ ਸਪੈਕ ਵਰਜ਼ਨ ਹੈ। ਇਸ 'ਚ 250cc ਇੰਜਣ ਅਪ੍ਰੇਟ ਕੀਤਾ ਗਿਆ ਹੈ। 27 ਹਾਰਸ ਪਾਵਰ ਅਤੇ 23.5 Nm ਦਾ ਟਾਰਕ ਜਨਰੇਟ ਕਰਦਾ ਹੈ।

ਬਜਾਜ Dominar 250 ਦੀ ਮਾਈਲੇਜ 35.03 kmpl ਹੈ। ਇਸ 'ਚ ਡਬਲ ਡਿਸਕ ਬ੍ਰੇਕ ਅਤੇ ਟਿਊਬਲੈੱਸ ਟਾਇਰ ਦਿੱਤੇ ਹੋਏ ਹਨ। ਇਸ ਦੀ ਕੀਮਤ 1.75 ਲੱਖ ਰੁਪਏ ਹੈ।

Pulsar N250 'ਚ 250 cc ਏਅਰ ਆਇਲ ਕੂਲਡ ਇੰਜਣ ਅਪ੍ਰੇਟ ਕੀਤਾ ਹੈ ਜੋ 24.5 ਹਾਰਸ ਪਾਵਰ ਅਤੇ 21.5 Nm ਦਾ ਟਾਰਕ ਜਨਰੇਟ ਕਰਦਾ ਹੈ।

Bajaj Pulsar N250 ਦੀ ਕੀਮਤ 1.45 ਲੱਖ ਰੁਪਏ ਹੈ। ਬਜਾਜ ਨੇ ਪਿਛਲੇ ਸਾਲ ਹੀ ਬਜਾਜ ਪਲਸਰ N250 ਨੂੰ ਲਾਂਚ ਕੀਤਾ ਸੀ।

Yamaha FZ 25 249cc 'ਚ ਏਅਰ-ਕੂਲਡ SOHC, 4-ਸਟ੍ਰੋਕ, ਸਿੰਗਲ-ਸਿਲੰਡਰ ਇੰਜਣ ਹੈ ਅਤੇ ਇਸ ਦੀ ਕੀਮਤ 1.48 ਲੱਖ ਰੁਪਏ ਹੈ।

Yamaha FZ 25 ਇੰਜਣ 8000 rpm 'ਤੇ 20.8 bhp ਦੀ ਪਾਵਰ ਅਤੇ 6000 rpm 'ਤੇ 20.1 Nm ਦਾ ਟਾਰਕ ਜਨਰੇਟ ਕਰਦਾ ਹੈ।

Suzuki Gixxer 250 ਬਾਈਕ 'ਚ 249cc, ਸਿੰਗਲ-ਸਿਲੰਡਰ, 4-ਸਟ੍ਰੋਕ, SOHC ਇੰਜਣ ਅਪ੍ਰੇਟ ਕੀਤਾ ਗਿਆ ਹੈ। ਇਸ ਦਾ ਇੰਜਣ 9300 rpm 'ਤੇ 26.5 bhp ਦੀ ਪਾਵਰ ਤੇ 7300 rpm 'ਤੇ 22.2 Nm ਦਾ ਟਾਰਕ ਜਨਰੇਟ ਕਰਦਾ ਹੈ।

Suzuki Gixxer 250 ਇੰਜਣ ਨੂੰ 6-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਇਸ ਦੀ ਕੀਮਤ 1.81 ਲੱਖ ਰੁਪਏ ਹੈ।

Suzuki Gixxer SF 250 'ਚ ਸਿੰਗਲ ਸਿਲੰਡਰ 249 cc ਇੰਜਣ ਅਪ੍ਰੇਟ ਕੀਤਾ ਗਿਆ ਹੈ, ਜੋ 26.5 PS ਦੀ ਪਾਵਰ ਅਤੇ 22.2 Nm ਪੀਕ ਟਾਰਕ ਜਨਰੇਟ ਕਰਦਾ ਹੈ।

Suzuki Gixxer SF 250 ਦੇ 249 cc ਇੰਜਣ ਨੂੰ 6 ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਜਿਸ ਦੀ ਕੀਮਤ 1.92 ਲੱਖ ਰੁਪਏ ਹੈ।