Prabh Gill ਨੂੰ 1 ਮਿਲੀਅਨ ਸਬਸਕ੍ਰਾਈਬਰ ਪੂਰੇ ਹੋਣ ‘ਤੇ ਮਿਲਿਆ ਯੂਟਿਊਬ ਗੋਲਡਨ ਪਲੇ ਬਟਨ

ਪੰਜਾਬੀ ਸਿੰਗਰ ਪ੍ਰਭ ਗਿੱਲ ਸਭ ਦੇ ਚਹੇਤੇ ਕਲਾਕਾਰ ਹਨ। ਉਨ੍ਹਾਂ ਦੀ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਫੈਨ ਫਾਲੋਵਿੰਗ ਹੈ।

Prabh Gill ਦੇ ਇੰਸਟਾਗ੍ਰਾਮ ‘ਤੇ ਇੱਕ ਮਿਲੀਅਨ ਤੋਂ ਵੱਧ ਫਲੋਅਰਜ਼ ਹਨ।

ਹੁਣ ਪ੍ਰਭ ਗਿੱਲ ਦੇ ਯੂਟਿਊਬ ‘ਤੇ ਇੱਕ ਮਿਲੀਅਨ ਸਬਸਕ੍ਰਾਈਬਰਜ਼ ਪੂਰੇ ਹੋ ਗਏ ਹਨ।

ਪ੍ਰਭ ਗਿੱਲ ਨੇ ਗੋਲਡ ਪਲੇ ਬਟਨ ਮਿਲਣ ਦੀ ਖੁਸ਼ੀ ਸੋਸ਼ਲ ਮੀਡੀਆ ‘ਤੇ ਆਪਣੇ ਫੈਨਜ਼ ਨਾਲ ਸ਼ੇਅਰ ਕੀਤੀ।

ਉਨ੍ਹਾਂ ਨੇ ਇਸ ਦੌਰਾਨ ਕਿਹਾ ਕਿ ਇਹ ਖੁਸ਼ੀ ਉਨ੍ਹਾਂ ਨੂੰ ਫੈਨਜ਼ ਕਰਕੇ ਮਿਲੀ ਹੈ

ਪ੍ਰੱਭ ਗਿੱਲ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, “ਤੁਹਾਡੇ ਪਿਆਰ ਲਈ ਧੰਨਵਾਦ। ਹਾਲੇ ਤਾਂ ਹੋਰ ਲੰਬਾ ਰਸਤਾ ਤੈਅ ਕਰਨਾ ਹੈ।

ਉਨ੍ਹਾਂ ਲਿਖਿਆ, "ਮੈਨੂੰ ਪਤਾ ਹੈ ਗੋਲਡ ਪਲੇ ਬਟਨ ਮਿਲਣਾ ਕੋਈ ਵੱਡੀ ਗੱਲ ਨਹੀ, ਪਰ ਮੇਰੇ ਤਾਂ ਬਹੁਤ ਵੱਡੀ ਗੱਲ ਹੈ। ਮੇਰੇ ਗਾਣਿਆਂ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ।”

ਪ੍ਰਭ ਗਿੱਲ ਨੇ ਇੱਕ ਮਿਲੀਅਨ ਸਬਸਕ੍ਰਿਪਸ਼ਨਾਂ ਲਈ ਫੈਨਜ਼ ਦਾ ਦਿਲੋਂ ਧੰਨਵਾਦ ਕੀਤਾ।