ਘਿਆ ਦੇ ਜੂਸ ਦੀ ਵਰਤੋਂ ਸਰੀਰ ਨੂੰ ਡੀਟੌਕਸ ਕਰਦੀ ਹੈ।

ਘਿਆ ਭਾਰ ਘਟਾਉਣ 'ਚ ਵੀ ਫਾਇਦੇਮੰਦ ਹੈ। ਇਸ ਦੇ ਜੂਸ 'ਚ ਕੈਲੋਰੀ ਤੇ ਲਿਪਿਡ ਘੱਟ ਹੁੰਦੇ ਹਨ।

ਲੌਕੀ ਦਾ ਜੂਸ ਦਿਲ ਦੀ ਸਿਹਤ ਲਈ ਵੀ ਚੰਗਾ ਹੈ। ਇਹ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾ ਸਕਦਾ ਹੈ।

ਘਿਆ 'ਚ ਕੋਲੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਦਿਮਾਗ ਦੇ ਸੈੱਲਾਂ ਦੇ ਸਿਹਤਮੰਦ ਕੰਮ ਕਰਨ ਵਿੱਚ ਮਦਦ ਕਰਦੀ ਹੈ।

ਲੌਕੀ 'ਚ ਫਾਈਬਰ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਇਸ ਲਈ ਇਸ ਦਾ ਜੂਸ ਪੀਣ ਨਾਲ ਪਾਚਨ ਠੀਕ ਰਹਿੰਦਾ ਹੈ।

ਲੌਕੀ ਦਾ ਜੂਸ ਪੀਣ ਨਾਲ ਠੰਢ ਵਿੱਚ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।

ਜੇਕਰ ਤੁਹਾਡੇ ਵਾਲ ਬਹੁਤ ਜ਼ਿਆਦਾ ਝੜਦੇ ਹਨ ਤਾਂ ਲੌਕੀ ਦਾ ਰਸ ਨੂੰ ਸਿਰ ਦੀ ਚਮੜੀ 'ਤੇ ਲਗਾਓ ਤੇ ਕੁਝ ਦੇਰ ਬਾਅਦ ਵਾਲਾਂ ਨੂੰ ਸਾਫ਼ ਕਰ, ਕਈ ਫਾਇਦੇ ਮਿਲ ਸਕਦੈ।

ਘਿਆ  ਦੇ ਰਸ 'ਚ ਕੋਲੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਦੀ ਵਰਤੋਂ ਨਾਲ ਤਣਾਅ ਦੇ ਪੱਧਰ ਨੂੰ ਘੱਟ ਕੀਤਾ ਜਾ ਸਕਦਾ ਹੈ।

ਲੌਕੀ 'ਚ ਪਾਣੀ ਅਤੇ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਸ਼ੂਗਰ ਦੇ ਮਰੀਜ਼ਾਂ ਲਈ ਬਿਹਤਰ ਸਬਜ਼ੀ ਮੰਨੀ ਜਾਂਦੀ ਹੈ।

ਘਿਆ ਦਾ ਜੂਸ ਗੁਰਦਿਆਂ ਲਈ ਵੀ ਚੰਗਾ ਹੁੰਦਾ ਹੈ, ਕਿਉਂਕਿ ਲੌਕੀ ਗੁਰਦਿਆਂ ਵਿੱਚ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ।